ਯੂਕਰੇਨ ਫ਼ੌਜ ਦੀ ਕੈਦ ਵਿਚ ਗੁਜਰਾਤ ਦਾ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਸਰਕਾਰ ਦੀ ਮਦਦ ਦੀ ਅਪੀਲ ਕੀਤੀ

Gujarat student in Ukrainian army custody

ਮੋਰਬੀ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਇਕ 23 ਸਾਲ ਦੇ ਨੌਜੁਆਨ ਨੇ ਯੂਕਰੇਨ ਵਿਚ ਚੱਲ ਰਹੇ ਸੰਘਰਸ਼ ਵਿਚ ਉਲਝਣ ਤੋਂ ਬਾਅਦ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਕਾਲਿਕਾ ਪਲਾਟ ਖੇਤਰ ਦੇ ਵਸਨੀਕ ਸਾਹਿਲ ਮੁਹੰਮਦ ਹੁਸੈਨ ਮਜੋਥੀ ਦਾ ਇਕ ਵੀਡੀਉ ਜਾਰੀ ਹੋਇਆ ਹੈ ਜਿਸ ਤੋਂ ਲਗਦਾ ਹੈ ਕਿ ਉਸ ਨੇ ਯੂਕਰੇਨੀ ਫੌਜਾਂ ਅੱਗੇ ਆਤਮਸਮਰਪਣ ਕਰ ਦਿਤਾ ਹੈ।

ਅਪਣੇ ਪਰਵਾਰ ਨੂੰ ਭੇਜੇ ਗਏ ਇਕ ਵੀਡੀਉ ਸੰਦੇਸ਼ ’ਚ, ਮਜੋਤੀ ਨੇ ਅਪਣੀ ਨਾਜ਼ੁਕ ਸਥਿਤੀ ਬਾਰੇ ਦਸਦੇ ਹੋਏ ਕਿਹਾ, ‘‘ਇਸ ਸਮੇਂ ਮੈਂ ਇਕ ਜੰਗ ਅਪਰਾਧੀ ਵਜੋਂ ਯੂਕਰੇਨ ਵਿਚ ਫਸਿਆ ਹੋਇਆ ਹਾਂ। ਹੁਣ ਮੈਂ ਨਿਰਾਸ਼ ਹਾਂ, ਮੈਨੂੰ ਨਹੀਂ ਪਤਾ ਕਿ ਭਵਿੱਖ ਵਿਚ ਕੀ ਹੋਵੇਗਾ।’’ ਉਸ ਨੇ ਵਿਦਿਅਕ ਜਾਂ ਰੁਜ਼ਗਾਰ ਦੇ ਮੌਕਿਆਂ ਲਈ ਰੂਸ ਦੀ ਯਾਤਰਾ ਕਰਨ ਬਾਰੇ ਵਿਚਾਰ ਕਰ ਰਹੇ ਸਾਥੀ ਭਾਰਤੀਆਂ ਨੂੰ ਸਾਵਧਾਨੀ ਦੇਣ ਦੀ ਅਪੀਲ ਕੀਤੀ ਅਤੇ ਚੇਤਾਵਨੀ ਦਿਤੀ ਕਿ ਉਹ ਬਹੁਤ ਸਾਰੇ ਘਪਲਿਆਂ ਦਾ ਸ਼ਿਕਾਰ ਹੋ ਸਕਦੇ ਹਨ ਜਾਂ ਅਪਰਾਧਕ ਗਤੀਵਿਧੀਆਂ ਜਾਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਉਲਝ ਸਕਦੇ ਹਨ।

ਮਜੋਤੀ ਨੇ 10 ਜਨਵਰੀ 2024 ਨੂੰ ਆਈ.ਟੀ.ਐੱਮ.ਓ. ਯੂਨੀਵਰਸਿਟੀ ’ਚ ਰੂਸੀ ਭਾਸ਼ਾ ਅਤੇ ਸਭਿਆਚਾਰ ਦੀ ਪੜ੍ਹਾਈ ਕਰਨ ਲਈ ਵਿਦਿਆਰਥੀ ਵੀਜ਼ੇ ਉਤੇ ਸੇਂਟ ਪੀਟਰਸਬਰਗ ਦੀ ਯਾਤਰਾ ਕੀਤੀ ਸੀ। ਬਦਕਿਸਮਤੀ ਨਾਲ ਉਸ ਵਿਰੁਧ ਕੁੱਝ ਦੋਸ਼ਾਂ ਕਾਰਨ ਉਸ ਦੀ ਗ੍ਰਿਫਤਾਰੀ ਹੋ ਗਈ ਅਤੇ ਬਾਅਦ ਵਿਚ ਉਸ ਨੂੰ ਜ਼ਬਰਦਸਤੀ ਜੰਗ ਦੇ ਮੈਦਾਨ ਵਿਚ ਭੇਜ ਦਿਤਾ ਗਿਆ, ਜਿਸ ਵਿਚ ਬਾਅਦ ਵਿਚ ਉਸ ਨੂੰ ਯੂਕਰੇਨੀ ਫੌਜਾਂ ਵਲੋਂ ਫੜ ਲਿਆ ਗਿਆ