ਧੁਮਕੇਤੁ ਦੀ ਮਿੱਟੀ ਲਈ ਅਮਰੀਕਾ ਅਤੇ ਜਾਪਾਨ ਆਮਣੇ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ ਜਿੱਥੇ ਚੰਨ ਅਤੇ ਮੰਗਲ 'ਤੇ ਜੀਵਨ ਦੀ ਤਲਾਸ਼ 'ਚ ਲੱਗੇ ਹੋਏ ਹਨ, ਉਥੇ ਹੀ ਜਪਾਨ ਅਤੇ ਅਮਰੀਕਾ ਧੁਮਕੇਤੁ ਤੋਂ ਮਿਟੀ ਲਿਆਕੇ ਉਸ ...

Spacecraft

ਵਾਸ਼ਿੰਗਟਨ: ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ ਜਿੱਥੇ ਚੰਨ ਅਤੇ ਮੰਗਲ 'ਤੇ ਜੀਵਨ ਦੀ ਤਲਾਸ਼ 'ਚ ਲੱਗੇ ਹੋਏ ਹਨ, ਉਥੇ ਹੀ ਜਪਾਨ ਅਤੇ ਅਮਰੀਕਾ ਧੁਮਕੇਤੁ ਤੋਂ ਮਿਟੀ ਲਿਆਕੇ ਉਸ 'ਤੇ ਅੱਗੇ ਜਾਂਚ ਕਰਨ ਦੀ ਤਿਆਰੀ ਵਿਚ ਲੱਗੇ ਹੋਏ ਹਨ। ਇਸ ਦੇ ਲਈ ਇਨ੍ਹਾਂ ਦੋਨਾਂ ਦੇਸ਼ਾਂ ਨੇ ਅਪਣੇ-ਅਪਣੇ ਪੁਲਾੜ ਵਾਹਨ ਛੱਡ ਰੱਖੇ ਹਨ, ਜੋ ਅਗਲੇ ਸਾਲ ਤੱਕ ਇਹ ਕਾਰਨਾਮਾ ਕਰ ਸੱਕਦੇ।

ਜਪਾਨ ਨੇ ਰਾਇਗੁ ਨਾਮਕ ਧੁਮਕੇਤੁ 'ਤੇ ਹਾਇਆਬੁਸਾ- 2 ਨਾਮ ਦੇ ਪੁਲਾੜ ਵਾਹਨ 3 ਦਸੰਬਰ 2014 ਨੂੰ ਛੱਡਿਆ। ਇਹ ਜੂਨ 2018 ਵਿਚ ਰਾਇਗੁ 'ਤੇ ਪਹੁੰਚ ਗਿਆ। ਉੱਥੇ ਤੋਂ ਨਮੂਨੇ ਲੈ ਕੇ ਅਗਲੇ ਸਾਲ ਭਾਵ 2020 ਵਿਚ ਇਸ ਦੇ ਧਰਤੀ 'ਤੇ ਪੁੱਜਣ ਦੀ ਉਂਮੀਦ ਹੈ। ਤੁਹਾਨੂੰ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਇਸ ਪੁਲਾੜ ਵਾਹਨ ਦਾ ਲਕਸ਼ ਸਿਰਫ ਤਿੰਨ ਮਿਲੀਗਰਾਮ ਮਿੱਟੀ ਲਿਆਉਣਾ ਹੈ, ਜੋ ਚਾਵਲ ਦੇ ਤਿੰਨ ਦਾਣਿਆਂ ਦੇ ਬਰਾਬਰ ਭਾਰ ਬਰਾਬਰ ਹੋਵੇਗੀ। ਇਸ ਕੰਮ ਲਈ ਜਪਾਨ ਪਿਛਲੇ ਦੋ ਦਹਾਕੇ ਤੋਂ ਲਗਾ ਹੋਇਆ।

ਦੱਸ ਦਈਏ ਕਿ ਜਪਾਨ ਜਿੱਥੇ ਰਾਇਗੁ ਦੇ ਪਿੱਛੇ ਲਗਿਆ ਹੈ ਉਥੇ ਹੀ ਅਮਰੀਕਾ ਬੇਨੂ ਨਾਮਕ ਧੁਮਕੇਤੁ ਤੋਂ ਮਿੱਟੀ ਲਿਆਉਣ ਦੀ ਤਿਆਰੀ ਵਿਚ ਹੈ। ਇਹ ਪਹਿਲੀ ਵਾਰ ਹੈ ਜਦੋਂ ਦੋ ਦੇਸ਼ ਇਕ ਹੀ ਤਰ੍ਹਾਂ ਦੇ ਮਿਸ਼ਨ ਉਤੇ ਇਕ ਹੀ ਸਮੇਂ 'ਚ ਲੱਗੇ ਹਨ। ਅਮਰੀਕਾ ਦਾ ਓਰਿਸਿਸ ਆਰਈਐਕਸ ਜਾਪਾਨ ਦੇ ਹਾਇਆਬੁਸਾ-2 ਦੀ ਤੁਲਨਾ 'ਚ ਕਰੀਬ 20 ਹਜ਼ਾਰ ਗੁਣਾ ਜਿਆਦਾ ਮਿੱਟੀ ਲਿਆਉਣ ਦੀ ਤਿਆਰੀ ਵਿਚ ਹੈ। ਇਹ ਬੇਨੂ ਤੋਂ ਦੋ ਕਿੱਲੋ ਮਿੱਟੀ ਲਾਏਗਾ। ਓਰਿਸਿਸ ਨੂੰ ਸਤੰਬਰ 2016 ਵਿਚ ਛੱਡਿਆ ਗਿਆ ਅਤੇ ਬੇਨੂ 'ਤੇ ਦਸੰਬਰ 2018 ਵਿਚ ਪਹੁੰਚ ਗਿਆ ਹੈ।

ਓਰਿਸਸ ਦੇ 24 ਸੰਤਬਰ 2023 ਨੂੰ ਧਰਤੀ 'ਤੇ ਆਉਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਸੋਲਰ ਸਿਸਟਮ 'ਚ ਕਰੀਬ ਪੰਜ ਲੱਖ ਧੁਮਕੇਤੁ ਹਨ। ਇਹਨਾਂ ਵਿਚ ਸਿਰਫ ਸੱਤ ਹਜ਼ਾਰ ਹੀ ਧਰਤੀ ਦੇ ਕਰੀਬ ਹਨ ਜਿਨ੍ਹਾਂ ਵਿਚ ਸਿਰਫ 192 ਤੋਂ ਨਮੂਨੇ ਇਕਠੇ ਕਰ ਲੈ ਕੇ ਵਾਪਸ ਆਉਣ ਦੀ ਸੰਭਾਵਨਾ ਹੈ। ਰਾਇਗੁ ਅਤੇ ਬੇਨੂ ਸਹਿਤ ਪੰਜ ਹੀ ਅਜਿਹੇ ਧੁਮਕੇਤੁ ਹਨ, ਜੋ ਕਾਰਬਨ ਦੀ ਬਹੁਤ ਮਾਤਰਾ, ਧਰਤੀ ਤੋਂ ਨਜ਼ਦੀਕ ਹੋਣ, ਨਮੂਨੇ ਲੈ ਕੇ ਵਾਪਸੀ ਦੀ ਸੰਭਾਵਨਾ ਦੇ ਨਾਲ ਅਪਣੀ ਚਾਲ ਨੂੰ ਲੈ ਕੇ ਵੀ ਪੈਮਾਨੇ 'ਤੇ ਖਰੇ ਉਤਰਦੇ ਹਨ। 

ਦੱਸ ਦਈਏ ਕਿ ਦੋਨੇ ਦੇਸ਼ਾਂ ਦੇ ਪੁਲਾੜ ਯਾਨ ਲਈ ਰਾਇਗੁ ਅਤੇ ਬੇਨੂ ਤੋਂ ਮਿੱਟੀ ਲਿਆਉਣਾ ਇੰਨਾ ਆਸਾਨ ਨਹੀਂ ਹੈ। ਇਸ ਧੁਮਕੇਤੁ 'ਤੇ ਮਿੱਟੀ ਨਾਲ ਭਰੀ ਤੇਜ਼ ਹਨ੍ਹੇਰੀ ਅਤੇ ਗ੍ਰੈਵਟੀ ਦੇ ਕਾਰਨ ਪਿਛਲੇ ਮਿਸ਼ਨ 'ਚ ਪੁਲਾੜ ਯਾਨ ਦੇ ਪਹੀਏ ਅਤੇ ਮਿੱਟੀ ਇਕੱਠਾ ਕਰ ਵਾਲੇ ਯੰਤਰ ਖ਼ਰਾਬ ਹੋ ਚੁੱਕੇ ਹਨ। ਇਸ ਦੇ ਲਈ ਇਸ ਵਾਰ ਪੁਲਾੜ  ਯਾਨ ਧੁਮਕੇਤੁ ਦੀ ਸਤਹ ਨੂੰ ਛੁਏ ਬਿਨਾਂ ਉੱਥੇ ਤੋਂ ਮਿੱਟੀ ਲਿਆਉਣ ਦੀ ਤਿਆਰੀ ਵਿਚ ਹੈ। ਇਹ ਇਕ ਤਰ੍ਹਾਂ ਦੇ ਧੁਮਕੇਤੁ 'ਤੇ ਸਰਜਿਕਲ ਸਟਰਾਇਕ ਦੀ ਤਰ੍ਹਾਂ ਹੋਵੇਗਾ ।