ਇਸਲਾਮਿਕ ਸਟੇਟ ਦੇ ਆਖਰੀ ਕਿਲ੍ਹੇ ਤੋਂ ਜਾਨ ਬਚਾ ਕੇ ਭੱਜੇ 450 ਤੋਂ ਵੱਧ ਅਤਿਵਾਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸੇ ਜ਼ਮਾਨੇ 'ਚ ਸੀਰੀਆ ਅਤੇ ਇਰਾਕ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰ ਚੁੱਕੇ ਖਤਰਨਾਕ ਅਤਿਵਾਦੀ ਸੰਗਠਨ ਇਸਲਾਮੀਕ ਸਟੇਟ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। ਜਾਣਕਾਰੀ ...

500 terrorists flee last Islamic state

ਬੇਰੂਤ: ਕਿਸੇ ਜ਼ਮਾਨੇ 'ਚ ਸੀਰੀਆ ਅਤੇ ਇਰਾਕ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰ ਚੁੱਕੇ ਖਤਰਨਾਕ ਅਤਿਵਾਦੀ ਸੰਗਠਨ ਇਸਲਾਮੀਕ ਸਟੇਟ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। ਜਾਣਕਾਰੀ ਮੁਤਾਬਕ, ਪੂਰਬੀ ਸੀਰੀਆ 'ਚ ਅਤਿਵਾਦੀ ਸੰਗਠਨ ਇਸਲਾਮੀਕ ਸਟੇਟ ਦੇ ਅੰਤਮ ਗੜ੍ਹ ਡੇਰ ਏਜੋਰ ਸੂਬੇ ਤੋਂ ਘੱਟ ਤੋਂ ਘੱਟ 5,000 ਲੋਕ ਫਰਾਰ ਹੋ ਗਏ ਹਨ।

ਸੀਰਅਨਲ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਇੱਥੋਂ ਪਲਾਇਨ ਕਰਣ ਵਾਲੀਆਂ ਵਿਚ ਇਸਲਾਮੀਕ ਸਟੇਟ  ਦੇ ਲੱਗਭੱਗ 500 ਆਤੰਕਵਾਦੀ ਵੀ ਸ਼ਾਮਿਲ ਹਨ। ਤੁਹਾਨੂੰ ਦੱਸ ਦਈਏ ਕਿ ਡੇਰ ਏਜੋਰ ਸੂਬੇ ਤੋਂ ਅਤਿਵਾਦੀਆਂ ਨੂੰ ਖਦੇੜਨ ਲਈ ਕੁਰਦ ਦੀ ਅਗੁਵਾਈ ਵਾਲੇ ਜੋਰ ਸਤੰਬਰ ਤੋਂ ਸੰਘਰਸ਼ ਕਰ ਰਹੇ ਹਨ।

ਆਬਜ਼ਰਵੇਟਰੀ ਦੇ ਮੁੱਖੀ ਰਾਮੀ ਅਬਦੇਲ ਨੇ ਵੀਰਵਾਰ ਨੂੰ ਦੱਸਿਆ ਕਿ ਸੋਮਵਾਰ ਤੋਂ ਹੁਣ ਤੱਕ ਸੂਬੇ 'ਚ ਆਈਐਸ ਦੇ ਕੱਬਜ਼ੇ ਵਾਲੇ ਖੇਤਰ ਤੋਂ ਘੱਟ ਤੋਂ ਘੱਟ 4,900 ਲੋਕ ਜਾ ਚੁੱਕੇ ਹਨ। ਇਹਨਾਂ ਵਿਚ ਜਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹਨ। ਇਨ੍ਹਾਂ ਲੋਕਾਂ ਵਿਚ 470 ਜਿਹਾਦੀ ਵੀ ਸ਼ਾਮਿਲ ਹਨ। ਸੰਗਠਨ ਨੇ ਦੱਸਿਆ ਕਿ ਫਰਾਰ ਹੋਣ ਵਾਲੇ ਨਾਗਰਿਕਾਂ ਵਿਚ ਜ਼ਿਆਦਾਤਰ ਜਿਹਾਦੀਆਂ ਦੇ ਪਰਵਾਰ ਵਾਲੇ ਹਨ ।  

ਇਨ੍ਹਾਂ ਨੂੰ ਸੀਰੀਅਨ ਡੈਮੋਕ੍ਰੇਟਿਕ ਫੋਰਸੇਜ਼ ( ਐਸਡੀਐਫ) ਦੇ ਦਰਜਨਾਂ ਟਰੱਕਾਂ ਦੇ ਜ਼ਰੀਏ ਖੇਤਰ ਤੋਂ ਬਾਹਰ ਭੇਜਿਆ ਗਿਆ। ਇਹ ਕੁਰਦਾਂ ਦੇ ਅਗਵਾਈ ਵਾਲਾ ਇਕ ਗੱਠ-ਜੋੜ ਹੈ ਜੋ ਇਸਲਾਮਿਕ ਸਟੇਟ ਦੇ ਖਿਲਾਫ ਸੰਘਰਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ ਅਮਰੀਕਾ ਤੋਂ ਸੀਰੀਆ ਤੋਂ ਅਪਣੇ ਫੌਜੀ ਵਾਪਸ ਬੁਲਾਉਣ ਦੇ ਐਲਾਨ ਤੋਂ ਬਾਅਦ ਇਸ ਇਲਾਕੇ ਵਿਚ ਹਲਚਲ ਤੇਜ਼ ਹੋ ਗਈ ਹੈ।

ਸਾਰੇ ਦੇਸ਼ਾਂ ਦਾ ਮੰਣਨਾ ਹੈ ਕਿ ਜੇਕਰ ਅਮਰੀਕਾ ਅਜਿਹਾ ਕਦਮ ਚੁੱਕਦਾ ਹੈ ਤਾਂ ਇੱਥੇ ਲੜ੍ਹ ਰਹੇ ਕੁਰਦਾਂ ਅਤੇ ਤੁਰਕੀ ਦੀ ਫੌਜ ਦੇ ਵਿਚਕਾਰ ਇਕ ਨਵਾਂ ਸੰਘਰਸ਼ ਜਨਮ ਲੈ ਸਕਦਾ ਹੈ।