25 ਸਰਜਰੀ ਤੋਂ ਬਾਅਦ ਵੀ ‘ਟ੍ਰੀ ਮੈਨ’ ਦੀ ਹਾਲਤ ਖ਼ਰਾਬ, ਫਿਰ ਹੱਥਾਂ 'ਤੇ ਉੱਗਣ ਲੱਗੇ ਰੁੱਖ
ਬੰਗਲਾਦੇਸ਼ ਵਿਚ ਟ੍ਰੀ ਮੈਨ ਨਾਮ ਤੋਂ ਮਸ਼ਹੂਰ ਅਬੁਲ ਬਾਜੰਦਰ ਦੀ ਹਾਲਤ ਫਿਰ ਤੋਂ ਖ਼ਰਾਬ ਹੋ ਗਈ ਹੈ। ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਫਿਰ ਰੁੱਖ ਵਰਗਾ ...
ਢਾਕਾ: ਬੰਗਲਾਦੇਸ਼ ਵਿਚ ਟ੍ਰੀ ਮੈਨ ਨਾਮ ਤੋਂ ਮਸ਼ਹੂਰ ਅਬੁਲ ਬਾਜੰਦਰ ਦੀ ਹਾਲਤ ਫਿਰ ਤੋਂ ਖ਼ਰਾਬ ਹੋ ਗਈ ਹੈ। ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਫਿਰ ਰੁੱਖ ਵਰਗਾ ਢਾਂਚਾ ਉੱਗਣ ਲੱਗਾ ਹੈ। ਦੱਸ ਦਈਏ ਕਿ 2016 ਤੋਂ ਹੁਣ ਤੱਕ ਉਨ੍ਹਾਂ ਦੀ 25 ਸਰਜਰੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਡਾਕਟਰਾਂ ਨੇ ਕਿਹਾ ਕਿ ਇਸ ਰੋਗ ਨੂੰ ਠੀਕ ਕਰਨ ਲਈ ਫਿਰ ਤੋਂ ਸਰਜਰੀ ਦੀ ਜ਼ਰੂਰਤ ਹੈ। ਦੱਸ ਦਈਏ ਕਿ ਬਾਜੰਦਰ ਨੂੰ Epidermodysplasia verruciformis ਨਾਮ ਦੀ ਬਿਮਾਰੀ ਹੈ। ਇਸ ਬਿਮਾਰੀ ਨੂੰ ਟ੍ਰੀ ਮੈਨ ਸਿੰਡਰੋਮ ਵੀ ਕਿਹਾ ਜਾਂਦਾ ਹੈ।
ਬਾਜੰਦਰ ਨੇ ਦੱਸਿਆ ਕਿ ਰੁੱਖ ਵਰਗੀ ਸੰਰਚਨਾ ਮੇਰੇ ਹੱਥ ਪੈਰਾਂ ਦੇ ਨਵੇਂ ਹਿੱਸਿਆਂ ਵਿਚ ਵੀ ਵੱਧਣ ਲੱਗੀ ਹੈ, ਮੈਨੂੰ ਉਮੀਦ ਹੈ ਕਿ ਡਾਕਟਰ ਮੇਰੀ ਬਿਮਾਰੀ ਨੂੰ ਇਸ ਵਾਰ ਬਿਲਕੁੱਲ ਠੀਕ ਕਰ ਦੇਣਗੇਂ। ਦੱਸ ਦਈਏ ਕਿ ਕਿ ਬਾਜੰਦਰ ਇਲਾਜ ਦੌਰਾਨ ਹਸਪਤਾਲ ਤੋਂ ਫਰਾਰ ਹੋ ਗਿਆ ਸੀ, ਜਿਸ ਕਾਰਨ ਉਸ ਦਾ ਇਲਾਜ ਅਧੂਰਾ ਰਹਿ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਰੋਗ ਪੂਰੀ ਦੁਨੀਆ ਵਿਚ ਕੁਲ ਅੱਧਾ ਦਰਜਨ ਲੋਕਾਂ ਨੂੰ ਹੀ ਹੈ। ਅਬੁਲ ਦੀ ਹਾਲਤ ਹੁਣ ਬਹੁਤ ਵਿਗੜ ਗਈ ਹੈ।
ਦੱਸ ਦਈਏ ਕਿ ਅਬੁਲ ਪਹਿਲਾਂ ਰਿਕਸ਼ਾ ਚਲਾਕੇ ਜ਼ਿੰਦਗੀ ਦਾ ਗੁਜ਼ਾਰਾ ਕਰਦਾ ਸੀ ਪਰ ਜਦੋਂ ਤੋ ਉਸ ਨੂੰ ਇਹ ਬਿਮਾਰੀ ਹੋਈ, ਉਹ ਕੰਮ ਕਰਨ ਤੋਂ ਅਸਮਰਥ ਹੋ ਗਿਆ। ਉਸਦੀ ਬਿਮਾਰੀ ਦੇ ਬਾਰੇ ਪੂਰੀ ਦੁਨੀਆ ਵਿਚ ਗੱਲ ਹੁੰਦੀ ਹੈ ਕਿਉਂਕਿ ਇਹ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜੋ ਕਿ ਬਹੁਤ ਘੱਟ ਸੁਣਨ ਵਿਚ ਆਉਂਦਾ ਹੈ।