ਚੀਨ ਦੇ ਕਿੰਘਾਈ ਸੂਬੇ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਿਕਟਰ ਪੈਮਾਨੇ 'ਤੇ ਭੂਚਾਲ ਦੀ 5.8

Earthquake

 

ਚੀਨ ਦੇ ਪੱਛਮੀ ਕਿੰਘਾਈ ਸੂਬੇ ਦੇ ਡੇਲਿੰਗਾ ਸ਼ਹਿਰ ਵਿੱਚ 23 ਜਨਵਰੀ ਦੀ ਸਵੇਰ ਨੂੰ 5.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਫੋਕਲ ਡੂੰਘਾਈ 8 ਕਿਲੋਮੀਟਰ ਸੀ, ਭੂਚਾਲ ਦਾ ਕੇਂਦਰ 38.44 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 97.37 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ। ਅਜੇ ਤੱਕ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਸ ਭੂਚਾਲ ਦੇ ਕੇਂਦਰ ਦੇ 50 ਕਿਲੋਮੀਟਰ ਦੇ ਘੇਰੇ ਵਿੱਚ ਬਹੁਤ ਘੱਟ ਆਬਾਦੀ ਹੈ, 100 ਕਿਲੋਮੀਟਰ ਦੇ ਘੇਰੇ ਵਿੱਚ ਲਗਭਗ 1200 ਲੋਕ ਰਹਿੰਦੇ ਹਨ। ਭੂਚਾਲ ਦਾ ਕੇਂਦਰ ਡੇਲਿੰਗਾ ਸ਼ਹਿਰ ਤੋਂ 119 ਕਿਲੋਮੀਟਰ ਦੂਰ ਹੈ, ਜਿਸਦੀ ਔਸਤ ਉਚਾਈ 4258 ਮੀਟਰ ਹੈ। ਕਿੰਗਹਾਈ ਭੂਚਾਲ ਏਜੰਸੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।