ਰਸਾਇਣ ਨਾਲ ਭਰੇ ਟਰੱਕ ਦੀ ਬੱਸ ਨਾਲ ਟੱਕਰ, 18 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਂਗੋ ਵਿਚ ਇਕ ਖਦਾਨ ਖੇਤਰ ਵਿਚ ਉਦਯੋਗਿਕ ਰਸਾਇਣ ਨਾਲ ਭਰੇ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ....

Accident

ਬ੍ਰਾਜ਼ਵਿਲੇ : ਕਾਂਗੋ ਵਿਚ ਇਕ ਖਦਾਨ ਖੇਤਰ ਵਿਚ ਉਦਯੋਗਿਕ ਰਸਾਇਣ ਨਾਲ ਭਰੇ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ। ਇਸ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਟਰੱਕ ਵਿਚ ਭਰਿਆ ਰਸਾਇਣ ਯਾਤਰੀਆਂ 'ਤੇ ਡਿੱਗ ਪਿਆ ਸੀ। ਇਹ ਹਾਦਸਾ ਦਖਣੀ-ਪੂਰਬੀ ਲੂੰਬਬਾਸ਼ੀ ਅਤੇ ਕੋਲਵੇਜ਼ੀ ਵਿਚਕਾਰ ਫੰਗਰੂਮ ਪਿੰਡ ਨੇੜੇ ਹੋਇਆ। ਇਸ ਇਲਾਕੇ ਵਿਚ ਵੱਡੇ ਪੱਧਰ 'ਤੇ ਤਾਂਬੇ ਅਤੇ ਕੋਬਾਲਟ ਦੀ ਖੋਦਾਈ ਹੁੰਦੀ ਹੈ। ਲੌਲਾਬਾ ਸੂਬੇ ਵਿਚ ਆਵਾਜਾਈ ਪੁਲਿਸ ਅਧਿਕਾਰੀ ਕੈਪਟਨ ਕਾਰਨੀਲ ਲਿਵਟੇਟੇਲੇ ਨੇ ਦਸਿਆ,''ਰਸਾਇਣ ਲਿਜਾ ਰਿਹਾ ਤੰਜਾਨੀਆ ਦਾ ਰਜਿਸਟਰਡ ਟੈਂਕਰ ਇਕ ਬੱਸ ਨਾਲ ਟਕਰਾ ਗਿਆ,

ਜਿਸ ਮਗਰੋਂ ਉਸ ਵਿਚ ਭਰਿਆ ਰਸਾਇਣ ਯਾਤਰੀਆਂ ਉੱਪਰ ਡਿੱਗ ਪਿਆ।'' ਸੰਯੁਕਤ ਰਾਸ਼ਟਰ ਦੇ ਰੇਡੀਓ ਚੈਨਲ ਓਕਾਪੀ ਨੇ ਦਸਿਆ ਕਿ ਹਾਦਸਾਗ੍ਰਸਤ ਟਰੱਕ ਵਿਚੋਂ ਵੀਰਵਾਰ ਦੁਪਹਿਰ ਤੱਕ ਰਸਾਇਣ ਵੱਗਦਾ ਰਿਹਾ ਅਤੇ ਇਹ ਵਹਿ ਕੇ ਕਾਬਵੇ ਪਿੰਡ ਤੱਕ ਪਹੁੰਚ ਗਿਆ। ਪੁਲਿਸ ਨੇ ਦਸਿਆ ਕਿ ਫਿਲਹਾਲ ਹਾਦਸਾਸਥਲ ਨੇੜੇ ਆਵਾਜਾਈ ਰੋਕ ਦਿਤੀ ਗਈ ਹੈ। (ਪੀਟੀਆਈ)