'ਚਾਹੇ ਰੋਕ ਦਿਉ ਸਾਡਾ ਪਾਣੀ, ਸਾਨੂੰ ਕੋਈ ਪਰਵਾਹ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੰਧੂ ਜਲ ਸੰਧੀ ਤਹਿਤ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਤੋਂ ਅਪਣੇ ਹਿੱਸੇ ਦਾ ਪਾਣੀ ਰੋਕਣ ਦੀ ਭਾਰਤ ਦੀ ਯੋਜਨਾ ਤੋਂ ਪਾਕਿਸਤਾਨ ਨੂੰ ਕੋਈ ਚਿੰਤਾ ਨਹੀਂ.........

River

ਇਸਲਾਮਾਬਾਦ : ਸਿੰਧੂ ਜਲ ਸੰਧੀ ਤਹਿਤ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਤੋਂ ਅਪਣੇ ਹਿੱਸੇ ਦਾ ਪਾਣੀ ਰੋਕਣ ਦੀ ਭਾਰਤ ਦੀ ਯੋਜਨਾ ਤੋਂ ਪਾਕਿਸਤਾਨ ਨੂੰ ਕੋਈ ਚਿੰਤਾ ਨਹੀਂ। ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਪਾਕਿਸਤਾਨ ਦਾ ਇਹ ਪ੍ਰਤੀਕਰਮ ਉਦੋਂ ਆਇਆ ਹੈ ਜਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਿੰਧੂ ਜਲ ਸੰਧੀ ਤਹਿਤ ਪਾਕਿਸਤਾਨ ਵਲ ਜਾਣ ਵਾਲੇ ਤਿੰਨੇ ਦਰਿਆਵਾਂ ਤੋਂ ਅਪਣੇ ਹਿੱਸੇ ਦਾ ਪਾਣੀ ਪਾਕਿਸਤਾਨ ਨਹੀਂ ਜਾਣ ਦੇਵੇਗਾ।

ਪਾਕਿਸਤਾਨ ਦੇ ਜਲ ਸ੍ਰੋਤ ਮੰਤਰਾਲੇ ਦੇ ਸਕੱਤਰ ਖਵਾਜ਼ਾ ਸ਼ੁਮਾਇਲ ਨੇ ਕਿਹਾ, 'ਜੇ ਭਾਰਤੀ ਪੂਰਬੀ ਨਦੀਆਂ ਦੇ ਪਾਣੀ ਦਾ ਰਾਹ ਬਦਲਦਾ ਹੈ ਅਤੇ ਇਸ ਦੀ ਸਪਲਾਈ ਅਪਣੇ ਲੋਕਾਂ ਨੂੰ ਕਰਦਾ ਹੈ ਜਾਂ ਕਿਸੇ ਹੋਰ ਉਦੇਸ਼ ਲਈ ਇਸ ਦੀ ਵਰਤੋਂ ਕਰਦਾ ਹੈ ਤਾਂ ਸਾਨੂੰ ਨਾ ਤਾਂ ਕੋਈ ਚਿੰਤਾ ਹੈ ਅਤੇ ਨਾ ਹੀ ਕੋਈ ਇਤਰਾਜ਼ ਕਿਉਂਕਿ ਸਿੰਧੂ ਜਲ ਸੰਧੀ ਤਹਿਤ ਭਾਰਤ ਨੂੰ ਅਜਿਹਾ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ।' ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੰਧੂ ਜਲ ਸੰਧੀ ਦੇ ਸੰਦਰਭ ਵਿਚ ਗਡਕਰੀ ਦੇ ਬਿਆਨ ਨੂੰ ਚਿੰਤਾਜਨਕ ਨਹੀਂ ਦਸਿਆ। ਸ਼ੁਮਾਇਲ ਨੇ ਕਿਹਾ, 'ਦਰਅਸਲ, ਭਾਰਤ ਰਾਵੀ ਬੇਸਿਨ ਵਿਚ ਸ਼ਾਹਪੁਰਕੰਡੀ ਬੰਨ੍ਹਾਂ ਦਾ ਨਿਰਮਾਣ ਕਰਨਾ ਚਾਹੁੰਦਾ ਹੈ।  (ਏਜੰਸੀ)

ਇਹ ਪ੍ਰਾਜੈਕਟ 1995 ਤੋਂ ਲਟਕਿਆ ਹੋਇਆ ਹੈ। ਹੁਣ ਭਾਰਤ ਆਖ਼ਰਕਾਰ ਪਾਕਿਸਤਾਨ ਜਾਣ ਵਾਲੇ ਅਪਣੇ ਹਿੱਸੇ ਦੇ ਪਾਣੀ ਨੂੰ ਵਰਤਣ ਦੇ ਮਕਸਦ ਨਾਲ ਇਸ ਨੂੰ ਬਣਾਉਣਾ ਚਾਹੁੰਦਾ ਹੈ। ਉਹ ਅਜਿਹਾ ਕਰ ਸਕਦੇ ਹਨ, ਇਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ।' ਪਾਕਿਸਤਾਨ ਦੇ ਸਿੰਧੂ ਜਲ ਕਮਿਸ਼ਨਰ ਸਈਅਦ ਮੇਹਰ ਅਲੀ ਸ਼ਾਹ ਮੁਤਾਬਕ ਸਿੰਧੂ ਜਲ ਸੰਧੀ ਨੇ 1960 ਵਿਚ ਭਾਰਤ ਨੂੰ ਪੂਰਬੀ ਨਦੀਆਂ ਦੇ ਪਾਣੀ ਨੂੰ ਵਰਤਣ ਦਾ ਅਧਿਕਾਰ ਦਿਤਾ ਹੈ ਅਤੇ ਹੁਣ ਉਹ ਉਸ 'ਤੇ ਨਿਰਭਰ ਕਰਦਾ ਹੈ ਕਿ ਉਸ ਇਸ ਨੂੰ ਵਰਤਣਾ ਚਾਹੁੰਦਾ ਹੈ ਜਾਂ ਨਹੀਂ। (ਏਜੰਸੀ)