ਭਾਰਤ ਤੇ ਦਖਣੀ ਕੋਰੀਆ ਵਿਚਾਲੇ ਸੱਤ ਸਮਝੌਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਅਤੇ ਦਖਣੀ ਕੋਰੀਆ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਮੀਡੀਆ, ਸਟਾਰਟਅੱਪਸ, ਸਰਹੱਦ ਪਾਰਲੇ ਅਤੇ ਅੰਤਰਰਾਸ਼ਟਰੀ ਅਪਰਾਧ ਨਾਲ ਸਿੱਝਣ ਜਿਹੇ ਅਹਿਮ ਖੇਤਰਾਂ ਵਿਚ ਤਾਲਮੇਲ....

Seven agreements between India and South Korea

ਸਿਓਲ  : ਭਾਰਤ ਅਤੇ ਦਖਣੀ ਕੋਰੀਆ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਮੀਡੀਆ, ਸਟਾਰਟਅੱਪਸ, ਸਰਹੱਦ ਪਾਰਲੇ ਅਤੇ ਅੰਤਰਰਾਸ਼ਟਰੀ ਅਪਰਾਧ ਨਾਲ ਸਿੱਝਣ ਜਿਹੇ ਅਹਿਮ ਖੇਤਰਾਂ ਵਿਚ ਤਾਲਮੇਲ ਲਈ ਸੱਤ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਇਨ ਵਿਚਾਲੇ ਵਪਾਰ, ਰਖਿਆ, ਨਿਵੇਸ਼, ਸੁਰੱਖਿਆ ਜਿਹੇ ਕਈ ਖੇਤਰਾਂ ਵਿਚ ਦੁਵੱਲਾ ਤਾਲਮੇਲ ਵਧਾਉਣ ਸਬੰਧੀ ਉਸਾਰੂ ਗੱਲਬਾਤ ਮਗਰੋਂ ਸਮਝੌਤਾ ਪੱਤਰ 'ਤੇ ਹਸਤਾਖਰ ਹੋਏੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ

ਕਿ ਦੋਹਾਂ ਆਗੂਆਂ ਦੀ ਮੌਜੂਦਗੀ ਵਿਚ ਭਾਰਤ ਅਤੇ ਦਖਣੀ ਕੋਰੀਆ ਵਿਚਾਲੇ ਮੀਡੀਆ, ਪੁਲਿਸ ਸਮੇਤ ਸੱਤ ਖੇਤਰਾਂ ਵਿਚ ਦਸਤਾਵੇਜ਼ਾਂ 'ਤੇ ਹਸਤਾਖਰ/ਅਦਲਾ ਬਦਲੀ ਹੋਈ। ਪਹਿਲਾ ਸਮਝੌਤਾ ਕੋਰੀਆਈ ਰਾਸ਼ਟਰੀ ਪੁਲਿਸ ਏਜੰਸੀ ਅਤੇ ਗ੍ਰਹਿ ਮੰਤਰਾਲੇ ਵਿਚਾਲੇ ਹੋਇਆ। ਇਹ ਸਮਝੌਤਾ ਦੋਹਾਂ ਦੇਸ਼ਾਂ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਤਾਲਮੇਲ ਵਧਾਉਣ ਅਤੇ ਸਰਹੱਦ ਪਾਰਲੇ ਤੇ ਅੰਤਰਰਾਸ਼ਟਰੀ ਅਪਰਾਧਾਂ ਨਾਲ ਸਿੱਝਣ ਦੇ ਖੇਤਰ ਵਿਚ ਕੀਤਾ ਗਿਆ ਹੈ।

ਦੂਜਾ ਸਮਝੌਤਾ ਰਾਜਕੁਮਾਰੀ ਸੂਰੀਰਤਨਾ ਦੀ ਯਾਦ ਵਿਚ ਸਾਂਝੀ ਟਿਕਟ ਜਾਰੀ ਕਰਨ ਲਈ ਹੋਇਆ। ਉਹ ਅਯੋਧਿਆ ਦੀ ਰਾਜਕੁਮਾਰੀ ਸੀ ਜੋ ਕੋਰੀਆ ਆਈ ਸੀ ਅਤੇ ਫਿਰ ਉਸ ਨੇ ਕਿੰਗ ਕਿਮ ਸੂਰੋ ਨਾਲ ਵਿਆਹ ਕਰ ਲਿਆ ਸੀ। ਭਾਰੀ ਗਿਣਤੀ ਵਿਚ ਕੋਰੀਆਈ ਲੋਕ ਉਸ ਦੇ ਵੰਸਜ਼ ਹੋਣ ਦਾ ਦਾਅਵਾ ਕਰਦੇ ਹਨ। ਇਸ ਤੋਂ ਇਲਾਵਾ ਟਰਾਂਸਪੋਰਟ, ਸੜਕ ਖੇਤਰਾਂ ਵਿਚ ਢਾਂਚਾਗਤ ਵਿਕਾਸ ਸਮੇਤ ਹੋਰ ਖੇਤਰਾਂ ਵਿਚ ਤਾਲਮੇਲ ਵਧਾਉਣ ਲਈ ਵੀ ਸਮਝੌਤਾ ਹੋਇਆ। (ਏਜੰਸੀ)