ਅਮਰੀਕੀ ਵੀਜ਼ਾ ਨਿਯਮਾਂ 'ਚ ਤਬਦੀਲੀ ਨਾਲ 90,000 ਭਾਰਤੀਆਂ 'ਤੇ ਤਲਵਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਨੂੰ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਲਈ ਮੌਜੂਦਾ ਨਿਯਮਾਂ 'ਚ ਬਦਲਾਅ ਕਰਨ ਦਾ ਰਸਮੀ ਰੂਪ ਨਾਲ ਪ੍ਰਸਤਾਵ...

H1B visas

ਵਾਸ਼ਿੰਗਟਨ : ਵ੍ਹਾਈਟ ਹਾਊਸ ਨੂੰ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਲਈ ਮੌਜੂਦਾ ਨਿਯਮਾਂ 'ਚ ਬਦਲਾਅ ਕਰਨ ਦਾ ਰਸਮੀ ਰੂਪ ਨਾਲ ਪ੍ਰਸਤਾਵ ਮਿਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਐਚ-1ਬੀ ਵੀਜ਼ਾ ਧਾਰਕਾਂ ਦੇ 90,000 ਤੋਂ ਜ਼ਿਆਦਾ ਜੀਵਨਸਾਥੀਆਂ ਨੂੰ ਪ੍ਰਭਾਵਿਤ ਕਰੇਗਾ। ਇਨ੍ਹਾਂ ਵਿਚ ਵੱਡੀ ਸੰਖਿਆ ਭਾਰਤੀਆਂ ਦੀ ਹੈ। ਗ੍ਰਹਿ ਸੁਰੱਖਿਆ ਮੰਤਰਾਲੇ ਨੇ ਬੁਧਵਾਰ ਨੂੰ ਇਹ ਪ੍ਰਸਤਾਵ ਭੇਜਿਆ ਸੀ। ਹੁਣ  ੍ਵਹਾਈਟ ਹਾਊਸ ਨੇ ਇਹ 'ਤੇ ਅੰਤਿਮ ਫੈਸਲਾ ਲੈਣਾ ਹੈ। 

ਇਸਦੇ ਬਾਅਦ ਹੀ ਇਸ ਸੰਬੰਧ ਵਿਚ ਕੋਈ ਰਸਮੀ ਕਾਨੂੰਨ ਜਾਰੀ ਕੀਤਾ ਜਾ ਸਕੇਗਾ ਅਤੇ ਗ੍ਰਹਿ ਸੁਰੱਖਿਆ ਇਕ ਸੰਘੀ ਅਦਾਲਤ ਨੂੰ ਇਸ ਸੰਬੰਧ ਵਿਚ ਸੂਚਿਤ ਕਰ ਸਕਦਾ ਹੈ, ਜਿਥੇ ਪਹਿਲਾਂ ਤੋਂ ਹੀ ਇਸ ਮੁੱਦੇ 'ਤੇ ਇਕ ਮੁਕੱਦਮਾ ਚਲ ਰਿਹਾ ਹੈ। ਵ੍ਹਾਈਟ ਹਾਊਸ ਆਖ਼ਰੀ ਫੈਸਲਾ ਲੈਣ ਤੋਂ ਪਹਿਲਾਂ ਪ੍ਰਸਤਾਵਤ ਨਿਯਮ ਅਤੇ ਕਾਨੂੰਨ ਦੀ ਸਮੀਖਿਆ ਕਰ  ਸਕਦਾ ਹੈ।

ਇਸ ਲਈ ਉਹ ਵੱਖ-ਵੱਖ ਏਜੰਸੀਆਂ ਨਾਲ ਇਸ ਸੰਬੰਧ ਵਿਚ ਰਾਏ ਲੈ ਸਕਦਾ ਹੈ। ਇਸ ਪੂਰੀ ਪ੍ਰਕਿਰਿਆ 'ਚ ਕੁਝ ਹਫਤਿਆਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਅਮਰੀਕਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸਨ ਸਰਵਿਸ ਨੇ ਇਸ ਪ੍ਰੋਗਰਾਮ ਦਾ ਪ੍ਰਬੰਧਨ ਕਰਦੇ ਹੋਏ ਕਿਹਾ ਕਿ ਪ੍ਰਸਤਾਵਿਤ ਨਿਯਮ ਸਮੀਖਿਆ ਅਤੇ ਟਿੱਪਣੀ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਅੰਤਿਮ ਰੂਪ ਨਹੀਂ ਲੈ ਸਕੇਗਾ।  (ਪੀਟੀਆਈ)