ਅੱਤਵਾਦੀ ਨਾਲ ਵਿਆਹ ਕਰਨ ਵਾਲੇ ਨੂੰ ਬ੍ਰਿਟੇਨ ਨਹੀਂ ਦੇਵੇਗਾ ਨਾਗਰਿਕਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਮੀਮਾ 2015 'ਚ ਲੰਡਨ ਤੋਂ ਸੀਰੀਆ ਗਈ ਸੀ, ਹੁਣ ਬੱਚਿਆਂ ਨਾਲ ਸ਼ਰਨਾਰਥੀ ਕੈਂਪ 'ਚ ਰਹਿ ਰਹੀ ਹੈ

photo

 

ਨਵੀਂ ਦਿੱਲੀ : 2015 ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਵਿੱਚ ਸ਼ਾਮਲ ਹੋਣ ਲਈ ਗਈ ਬ੍ਰਿਟਿਸ਼ ਨਾਗਰਿਕ ਸ਼ਮੀਮਾ ਬੇਗਮ ਮੁੜ ਨਾਗਰਿਕਤਾ ਲੈਣ ਲਈ ਕੇਸ ਹਾਰ ਗਈ ਸੀ। ਬ੍ਰਿਟੇਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਮੀਮਾ ਦੀ ਬ੍ਰਿਟਿਸ਼ ਨਾਗਰਿਕਤਾ ਖੋਹਣ ਦਾ ਗ੍ਰਹਿ ਵਿਭਾਗ ਦਾ ਫੈਸਲਾ ਸਹੀ ਸੀ ਅਤੇ ਇਸ 'ਤੇ ਰੋਕ ਨਹੀਂ ਲਗਾਈ ਜਾਵੇਗੀ।

ਸ਼ਮੀਮਾ ਦੋ ਦੋਸਤਾਂ ਨਾਲ 2015 'ਚ ਲੰਡਨ ਤੋਂ ਸੀਰੀਆ ਗਈ ਸੀ। ਉੱਥੇ ਇੱਕ ISIS ਅੱਤਵਾਦੀ ਨਾਲ ਵਿਆਹ ਕਰਵਾ ਲਿਆ ਸੀ। ਉਸ ਕੋਲ ਦੋ ਬੱਚੇ ਵੀ ਹਨ। ਆਈਐਸਆਈਐਸ ਦੇ ਪਤਨ ਤੋਂ ਬਾਅਦ, ਸ਼ਮੀਮਾ ਸੀਰੀਆ ਵਿੱਚ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੀ ਹੈ। ਉਸ ਨੇ ਕਈ ਵਾਰ ਯੂਕੇ ਸਰਕਾਰ ਤੋਂ ਮੁਆਫੀ ਮੰਗੀ, ਨਾਗਰਿਕਤਾ ਬਹਾਲ ਕਰਨ ਦੀ ਮੰਗ ਕੀਤੀ। ਇਸ ਨੂੰ ਹਰ ਵਾਰ ਰੱਦ ਕਰ ਦਿੱਤਾ ਗਿਆ। ਤਾਜ਼ਾ ਫੈਸਲੇ 'ਚ ਉਸ ਦੇ ਬ੍ਰਿਟੇਨ ਆਉਣ 'ਤੇ ਕਿਸੇ ਵੀ ਰੂਪ 'ਚ ਪਾਬੰਦੀ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ਪੱਛਮੀ ਮੀਡੀਆ ਉਸ ਨੂੰ ਆਈਐਸਆਈਐਸ ਦੁਲਹਨ ਜਾਂ ਜੇਹਾਦੀ ਦੁਲਹਨ ਕਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਇਕ ਅੱਤਵਾਦੀ ਨਾਲ ਵਿਆਹ ਕੀਤਾ ਸੀ।