America News: ਟਰੰਪ ਨੇ ਸੱਭ ਤੋਂ ਵੱਡੇ ਫ਼ੌਜੀ ਅਧਿਕਾਰੀ ਨੂੰ ਹਟਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਸਮੂਹ ਫ਼ੌਜੀ ਮਾਮਲਿਆਂ ’ਤੇ ਰਾਸ਼ਟਰਪਤੀ, ਰਖਿਆ ਸਕੱਤਰ, ਹੋਮਲੈਂਡ ਸਕਿਓਰਿਟੀ ਕੌਂਸਲ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੂੰ ਸਲਾਹ ਦਿੰਦਾ ਹੈ।

Donald Trump removes top military official

 

Donald Trump removes top military official: ਡੋਨਾਲਡ ਟਰੰਪ ਨੇ ਸ਼ੁੱਕਰਵਾਰ ਰਾਤ ਅਚਾਨਕ ਦੇਸ਼ ਦੇ ਚੋਟੀ ਦੇ ਫ਼ੌਜੀ ਅਧਿਕਾਰੀ ਨੂੰ ਹਟਾ ਦਿਤਾ। ਇਸ ਅਫ਼ਸਰ ਦਾ ਨਾਂ ਚਾਰਲਸ ਸੀ.ਕਿਊ. ਬ੍ਰਾਊਨ ਜੂਨੀਅਰ ਹੈ, ਜੋ ਫ਼ੌਜ ਦੇ ਜੁਆਇੰਟ ਚੀਫ਼ ਆਫ਼ ਸਟਾਫ਼ (ਜੇਸੀਐਸ) ਦੇ ਚੇਅਰਮੈਨ ਸਨ। ਜੇ.ਸੀ.ਐਸ ਅਮਰੀਕੀ ਰਖਿਆ ਵਿਭਾਗ ਦੇ ਸੱਭ ਤੋਂ ਸੀਨੀਅਰ ਫ਼ੌਜੀ ਅਧਿਕਾਰੀਆਂ ਦਾ ਇਕ ਸਮੂਹ ਹੈ। ਇਹ ਸਮੂਹ ਫ਼ੌਜੀ ਮਾਮਲਿਆਂ ’ਤੇ ਰਾਸ਼ਟਰਪਤੀ, ਰਖਿਆ ਸਕੱਤਰ, ਹੋਮਲੈਂਡ ਸਕਿਓਰਿਟੀ ਕੌਂਸਲ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੂੰ ਸਲਾਹ ਦਿੰਦਾ ਹੈ।

ਸੀ.ਕਿਊ ਬ੍ਰਾਊਨ ਨੇ 2020 ਵਿੱਚ ਬਲੈਕ ਲਾਈਵਜ਼ ਮੈਟਰ ਅੰਦੋਲਨ ਦਾ ਜਨਤਕ ਤੌਰ ’ਤੇ ਸਮਰਥਨ ਕੀਤਾ ਸੀ। ਇਹ ਅੰਦੋਲਨ ਕਾਲੇ ਜਾਰਜ ਫ਼ਲਾਇਡ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਸੀ। ਸੀ.ਕਿਊ  ਉਸ ਸਮੇਂ ਏਅਰ ਫ਼ੋਰਸ ਦੇ ਚੀਫ਼ ਆਫ਼ ਸਟਾਫ਼ ਸਨ।  ਉਸ ਸਮੇਂ ਟਰੰਪ ਰਾਸ਼ਟਰਪਤੀ ਦੇ ਅਹੁਦੇ ’ਤੇ ਸਨ। ਇਸ ਅੰਦੋਲਨ ਦੀ 2020 ਦੀਆਂ ਚੋਣਾਂ ਵਿਚ ਟਰੰਪ ਦੀ ਹਾਰ ਵਿਚ ਵੱਡੀ ਭੂਮਿਕਾ ਮੰਨੀ ਜਾਂਦੀ ਹੈ।