5 ਵੀਂ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਨੂੰ
ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਸੰਸਥਾ ਗੱਤਕਾ ਫੈਡਰੇਸ਼ਨ ਯੂ. ਕੇ. ਵੱਲੋਂ 28 ਅਗਸਤ ਨੂੰ 5 ਵੀਂ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਸੰਸਥਾ ਗੱਤਕਾ ਫੈਡਰੇਸ਼ਨ ਯੂ. ਕੇ. ਵੱਲੋਂ 28 ਅਗਸਤ ਨੂੰ 5 ਵੀਂ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਸੰਬੰਧ 'ਚ ਯੂ. ਕੇ. ਦੇ ਸਲੋਹ ਹਲਕੇ ਤੋਂ ਲੇਵਰ ਪਾਰਟੀ ਦੇ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਆਫ ਯੂ. ਕੇ. ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈਲ (ਯੂ. ਕੇ.) ਵਿੱਚ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਹੋਣ ਵਾਲੀ ਇਸ ਚੈਂਪੀਅਨਸ਼ਿਪ 'ਚ ਸ਼੍ਰੀ ਗੁਰੂ ਸਿੰਘ ਸਭਾ ਬਾਕਿੰਗ ਅਤੇ ਸੈਵਨ ਕਿੰਗਜ਼ ਦਾ ਵਿਸ਼ੇਸ਼ ਸਹਿਯੋਗ ਹਾਸਲ ਹੈ।
ਯੂ. ਕੇ. ਦੀਆਂ ਪ੍ਰਮੁੱਖ ਗੱਤਕਾ ਟੀਮਾਂ ਇਸ ਦੌਰਾਨ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਉਣਗੀਆਂ। ਏਸ਼ੀਆ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐੱਸ. ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਹੋਣਗੇ। ਬਾਕਿੰਗ ਐਂਡ ਸੈਵਨ ਕਿੰਗਜ਼ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਬੱਸੀ ਅਤੇ ਗੱਤਕਾ ਹਰਮਨ ਸਿੰਘ ਜੌਹਲ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਜਾਣਕਾਰੀ ਮੁਤਾਬਿਕ ਪੂਰੀ ਚੈਂਪੀਅਨਸ਼ਿਪ ਦੀ ਦੇਖ-ਰੇਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਕਰਨਗੇ।