ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ..

Jagmeet Singh

ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ  ਚੱਲ ਰਹੀ ਹੈ। ਜਗਮੀਤ ਸਿੰਘ ਨੂੰ ਹਰ ਵਰਗ, ਹਰ ਖੇਤਰ ਨਾਲ ਜੁੜੇ ਲੋਕਾਂ ਦਾ ਭਰਪੂਰ ਸਮਰਥਨ ਹਾਸਿਲ ਹੋ ਰਿਹਾ ਹੈ। ਇਸ ਮੰਤਵ ਲਈ ਬਹੁਤ ਘੱਟ ਸਮਾਂ ਬਾਕੀ ਹੈ ਅਤੇ ਜਗਮੀਤ ਸਿੰਘ  ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀਂ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ ਹੈ।

ਜਗਮੀਤ ਸਿੰਘ ਦੀ ਇਹ ਮੈਂਬਰਸ਼ਿਪ ਮੁਹਿੰਮ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਸੀ ਅਤੇ ਜਗਮੀਤ ਦਾ ਕਹਿਣਾ ਹੈ ਕਿ ਦੋ ਮਹੀਨਿਆਂ ਦਾ ਇਹ ਸਫਰ ਬਹੁਤ ਵਧੀਆ ਨਿੱਕਲਿਆ ਹੈ। ਉਹਨਾਂ ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਨ ਦੀ ਅਪੀਲ ਕੀਤੀ। ਜਗਮੀਤ ਨੇ ਕਿਹਾ ਕਿ ਮੈਂਬਰਸ਼ਿਪ ਨਾਲ ਅਸੀਂ ਇਹ ਇਤਿਹਾਸਿਕ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਬਣਾ ਸਕਦੇ ਹਾਂ।