ਸਪੇਨ 'ਚ ਅਤਿਵਾਦੀ ਹਮਲਾ, 13 ਦੀ ਮੌਤ, ਦਰਜਨਾਂ ਜ਼ਖ਼ਮੀ
ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਪੈਦਲ ਤੁਰ ਰਹੇ ਕਈ ਲੋਕਾਂ ਨੂੰ ਅੱਜ ਇਕ ਵੈਨ ਨੇ ਦਰੜ ਦਿਤਾ। ਇਸ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
ਬਾਰਸੀਲੋਨਾ, 17 ਅਗੱਸਤ: ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਪੈਦਲ ਤੁਰ ਰਹੇ ਕਈ ਲੋਕਾਂ ਨੂੰ ਅੱਜ ਇਕ ਵੈਨ ਨੇ ਦਰੜ ਦਿਤਾ। ਇਸ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਇਸ ਨੂੰ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਵੈਨ 'ਚੋਂ ਦੋ ਬੰਦੂਕਧਾਰੀ ਵਿਅਕਤੀ ਨਿਕਲ ਕੇ ਨੇੜੇ ਰੇਸਤਰਾਂ 'ਚ ਜਾ ਵੜੇ ਅਤੇ ਕੁੱਝ ਵਿਅਕਤੀਆਂ ਨੂੰ ਬੰਦੀ ਬਣਾ ਲਿਆ। ਖ਼ਬਰ ਲਿਖੇ ਜਾਣ ਤਕ ਬੰਦੂਕਧਾਰੀਆਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਜਾਰੀ ਸੀ। ਮੰਨਿਆ ਜਾ ਰਿਹਾ ਹੈ ਕਿ ਵੈਨ ਦਾ ਡਰਾਈਵਰ ਟੱਕਰ ਮਾਰਨ ਤੋਂ ਬਾਅਦ ਵੈਨ ਛੱਡ ਕੇ ਭੱਜ ਗਿਆ। ਹਮਲਾ ਸਪੇਨ ਦੂਜੇ ਸੱਭ ਤੋਂ ਵੱਡੇ ਬਾਰਸੀਲੋਨਾ ਦੀ ਸੱਭ ਤੋਂ ਜ਼ਿਆਦਾ ਭੀੜ ਵਾਲੀ ਥਾਂ 'ਤੇ ਹੋਇਆ ਜੋ ਕਿ ਸੈਲਾਨੀਆਂ ਨਾਲ ਭਰੀ ਰਹਿੰਦੀ ਹੈ। ਸਪੇਨ ਅਪਣੇ ਗੁਆਂਢੀ ਫ਼ਰਾਂਸ, ਬੈਲਜੀਅਮ ਅਤੇ ਜਰਮਨੀ 'ਚ ਹੋਈਆਂ ਅਤਿਵਾਦੀ ਘਟਨਾਵਾਂ ਤੋਂ ਬਚਿਆ ਰਿਹਾ ਹੈ। ਪਰ 2004 'ਚ ਸਪੇਨ 'ਚ ਯੂਰੋਪ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਜੇਹਾਦੀ ਹਮਲਾ ਹੋਇਆ ਸੀ ਜਿਸ 'ਚ 191 ਲੋਕਾਂ ਦੀ ਮੌਤ ਹੋ ਗਈ ਸੀ। (ਏਜੰਸੀਆਂ)