ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਦਰਦਨਾਕ ਹਾਦਸੇ 'ਚ 13 ਜਣਿਆਂ ਦੇ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ

Terrorist attack

ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਦਰਦਨਾਕ ਹਾਦਸੇ 'ਚ 13 ਜਣਿਆਂ ਦੇ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਚਿੱਟੇ ਰੰਗ ਦੀ ਵੈਨ ਨੂੰ ਡਰਾਈਵਰ ਨੇ ਜਾਣਬੁੱਝ ਕੇ ਭੀੜ ਭੜੱਕੇ ਵਾਲੇ ਥਾਂ 'ਤੇ ਚੜ੍ਹਾ ਦਿੱਤਾ ਜੋ 1800 ਫੁੱਟ ਦੇ ਕਰੀਬ ਪੈਦਲ ਚੱਲਣ ਵਾਲਿਆਂ ਦੇ ਰਸਤੇ 'ਤੇ ਅੱਗੇ ਵਧਦੀ ਚਲੀ ਗਈ। ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਨੂੰ ਅੱਤਵਾਦੀ ਹਮਲੇ ਵਜੋਂ ਲਿਆ ਜਾ ਰਿਹਾ ਹੈ। ਅਮਾਕ ਨਾਂਅ ਦੀ ਇਸਲਾਮਿਕ ਸਟੇਟ ਦੀ ਪ੍ਰਤੀਨਿਧਤਾ ਕਰਦੀ ਖਬਰ ਏਜੈਂਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਾਰਸੀਲੋਨਾ ਹਮਲਾ ਕਰਨ ਵਾਲੇ ਕੱਟੜਵਾਦੀ ਗਰੁੱਪ ਦੇ ਸਿਪਾਹੀ ਸਨ। ਫਿਲਹਾਲ ਪੁਲਿਸ ਦੁਆਰਾ ਇਸ ਮਾਮਲੇ ਸੰਬੰਧੀ ਇੱਕ ਮੋਰੋੱਕੋ ਅਤੇ ਇੱਕ ਸਪੇਨਿਸ਼ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਡਰਾਈਵਰ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।