ਪੰਜਾਬੀ ਟਰੱਕ ਡਰਾਈਵਰ ਨੂੰ ਅੱਠ ਸਾਲ ਜੇਲ ਦੀ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੜਕ ਹਾਦਸੇ 'ਚ ਹੋਈਆਂ 16 ਮੌਤਾਂ ਦੇ ਕੇਸ ਵਿਚ ਅਦਾਲਤ ਦਾ ਅਹਿਮ ਫ਼ੈਸਲਾ

Jaskirat Singh

ਸਰੀ (ਕੈਨੇਡਾ) : ਕੈਨੇਡਾ ਸਥਿਤ ਮੈਲਫ਼ੋਰਟ ਸੂਬਾਈ ਅਦਾਲਤ ਵਲੋਂ ਲੰਘੇ ਵਰ੍ਹੇ ਵਾਪਰੇ ਇਕ ਸੜਕ ਹਾਦਸੇ ਲਈ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ ਅੱਠ ਸਾਲ ਦੀਜੇਲ ਦੀ ਸਜਾ ਸੁਣਾਏ ਜਾਣ ਦੀ ਸੂਚਨਾ ਹੈ। 

ਜ਼ਿਕਰਯੋਗ ਹੈ ਕਿ ਬੀਤੇ ਸਾਲ 2018 ਦੀ 6 ਅਪ੍ਰੈਲ ਨੂੰ ਜਸਕੀਰਤ ਸਿੰਘ ਨਾਂ ਦਾ ਇਕ ਪੰਜਾਬੀ ਟਰੱਕ ਡਰਾਈਵਰ ਅਪਣਾ ਟਰੱਕ ਲੈ ਕੇ ਸਸਕੈਚਮੈਨ ਸ਼ਹਿਰ ਵਲ ਜਾ ਰਿਹਾ ਸੀ ਤਾਂ ਅਚਾਨਕ ਹਾਈਵੇਜ਼ 355 'ਤੇ ਸਥਿਤ ਨਿਪਾਵਨ ਨੇੜੇ ਉਸ ਦਾ ਟਰੱਕ ਹਾਕੀ ਖਿਡਾਰੀਆਂ ਨਾਲ ਭਰੀ ਇਕ ਬੱਸ ਨਾਲ ਜਾ ਟਕਰਾਇਆ। ਜਿਸ ਦੇ ਸਿੱਟੇ ਵਜੋਂ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਬੱਚ 'ਚ ਸਵਾਰ 16 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ 13 ਹੋਰ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ। ਉਕਤ ਕੇਸ ਦੀ ਇਸ ਵਰ੍ਹੇ ਜਨਵਰੀ ਮਹੀਨੇ 'ਚ ਹੋਈ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਦੇ ਜੱਜ ਨੇ ਕਿਹਾ ਕਿ ਟਰੱਕ ਡਰਾਈਵਰ ਜਸਕੀਰਤ ਸਿੰਘ ਵਲੋਂ ਸੜਕ 'ਤੇ ਲਗੇ ਸਪੀਡ ਲਿਮਟ ਦੇ ਸਾਈਨ ਬੋਰਡ ਦੇ ਬਾਵਜੂਦ ਵੀ ਟਰੱਕ ਤੇਜ਼ ਰਫ਼ਤਾਰ 'ਚ ਚਲਾਇਆ ਜਾ ਰਿਹ ਾਸੀ ਜਿਸ ਕਾਰਨ ਹੀ ਉਕਤ ਹਾਦਸਾ ਵਾਪਰਿਆ ਸੀ।

30 ਸਾਲਾ ਟਰੱਕ ਡਰਾਈਵਰ ਜਸਕੀਰਤ ਸਿੰਘ ਸਾਲ 2013 'ਚ ਸਟੱਡੀ ਵੀਜ਼ੇ 'ਤੇ ਭਾਰਤ ਤੋਂ ਕੈਨੇਡਘਾ ਪਹੁੰਚਿਆ ਸੀ। ਪੜ੍ਹਾਈ ਮੁਕੰਮਲ ਹੋਣ ਮਗਰੋਂ 2017 'ਚ ਟਰੱਕ ਡਰਾਈਵਰ ਦੀ ਸਿਖਲਾਈ ਲੈ ਕੇ ਉਸ ਨੇ ਡਰਾਈਵਰ ਦਾ ਲਾਇਸੰਸ ਪਾਸ ਕੀਤਾ ਅਤੇ ਲੰਘੇ ਵਰ੍ਹੇ 2018 'ਚ ਮਾਰਚ ਮਹੀਨੇ ਵਿਚ ਉਸ ਨੇ ਕੈਲਗਰੀ ਦੀ ਇਕ ਟਰੱਕ ਕੰਪਨੀ 'ਚ ਡਰਾਈਵਰ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿਤੀ ਪਰ ਬਦਕਿਸਮਤੀ ਸਦਕਾ ਤਕਰੀਬਨ ਇਕ ਮਹੀਨੇ ਮਗਰੋਂ ਹੀ ਉਸ ਨਾਲ ਉਕਤ ਘਟਨਾ ਵਾਪਰ ਗਈ।