Hamas leader News: ਇਜ਼ਰਾਈਲ ਨੇ ਗਾਜ਼ਾ ’ਚ ਕੀਤਾ ਹਵਾਈ ਹਮਲਾ, ਹਮਾਸ ਨੇਤਾ ਦੀ ਮੌਤ
Hamas leader News: ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਮਾਰਿਆ ਗਿਆ
Israel carries out airstrike in Gaza, kills Hamas leader
ਯੇਰੂਸ਼ਲਮ : ਇਜ਼ਰਾਇਲੀ ਫ਼ੌਜ ਇਕ ਵਾਰ ਫਿਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਮਾਸ ’ਤੇ ਜ਼ਬਰਦਸਤ ਹਮਲੇ ਕਰ ਰਹੀ ਹੈ। ਇਹ ਹਮਲੇ ਹਮਾਸ ’ਤੇ ਤਬਾਹੀ ਮਚਾ ਰਹੇ ਹਨ। ਹਾਲ ਹੀ ’ਚ ਇਸ ਹਮਲੇ ’ਚ ਓਸਾਮਾ ਤਾਬਾਸ਼ ਨਾਂ ਦਾ ਹਮਾਸ ਨੇਤਾ ਮਾਰਿਆ ਗਿਆ ਸੀ, ਜਦਕਿ ਐਤਵਾਰ ਸਵੇਰੇ ਇਕ ਵਾਰ ਫਿਰ ਇਜ਼ਰਾਈਲ ਨੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ’ਚ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਮਾਸ ਦੇ ਸਿਆਸੀ ਨੇਤਾ ਸਾਲਾਹ ਅਲ-ਬਰਦਾਵੀਲ ਐਤਵਾਰ ਸਵੇਰੇ ਦੱਖਣੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਮਾਰਿਆ ਗਿਆ। ਖ਼ਾਨ ਯੂਨਿਸ ਦੇ ਅਲ-ਬਰਦਾਵੀਲ ਨੂੰ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਸੀ, ਜਿਥੇ ਉਹ ਕਥਿਤ ਤੌਰ ’ਤੇ ਅਪਣੀ ਪਤਨੀ ਸਮੇਤ ਮਾਰਿਆ ਗਿਆ ਸੀ। (ਏਜੰਸੀ)