ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ 14 ਸੈਨਿਕਾਂ ਤੇ ਪੁਲਿਸ ਕਰਮੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਬੁਲ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਪੱਛਮ ਵਲ ਅਫਗਾਨਿਸਤਾਨ ਵਿਚ ਤਾਲਿਬਾਨ ਵਲੋਂ ਕੀਤੇ ਹਮਲਿਆਂ ਵਿਚ 14 ਸੈਨਿਕਾਂ ਅਤੇ ਪੁਲਿਸ ਕਰਮੀਆਂ ਦੀ ਮੌਤ

'Taliban attack' in Afghanistan

ਕਾਬੁਲ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਪੱਛਮ ਵਲ ਅਫਗਾਨਿਸਤਾਨ ਵਿਚ ਤਾਲਿਬਾਨ ਵਲੋਂ ਕੀਤੇ ਹਮਲਿਆਂ ਵਿਚ 14 ਸੈਨਿਕਾਂ ਅਤੇ ਪੁਲਿਸ ਕਰਮੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬੀਤੀ ਦਿਨੀ ਇਸਲਾਮਿਕ ਸਟੇਟ 'ਚ ਗੋਲਾਬਾਰੀ ਹੋਈ ਜਿਸ ਵਿਚ 57 ਲੋਕ ਮਾਰੇ ਗਏ। ਜਿਸ ਤੋਂ ਬਾਅਦ ਅੱਜ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਸੁਪੁਰਦੇ ਖ਼ਾਕ ਕਰ ਦਿਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਸੀ ਪੁਲਿਸ ਦੇ ਪ੍ਰਮੁੱਖ ਗੁਲਾਮ ਸਰਵਰ ਹੈਦਰੀ ਨੇ ਦੱਸਿਆ ਕਿ ਪੱਛਮ ਦੇ ਬਦਗਿਸ ਪ੍ਰਾਂਤ ਵਿੱਚ ਅੱਜ ਇਕ ਤੋਂ ਬਾਅਦ ਇਕ ਅਤਿਵਾਦੀ ਹਮਲੇ ਹੋਏ ਜਿਨ੍ਹਾਂ 'ਚ ਪਹਿਲਾ ਹਮਲਾ ਕੁਮਾਰੀ ਜਿਲ੍ਹੇ ਵਿੱਚ ਹੋਇਆ ਜਿਸ ਵਿਚ ਨੌਂ ਫੌਜੀ ਮਾਰੇ ਗਏ ਸਨ।

ਇਸ ਦੇ ਕੁੱਝ ਹੀ ਪਲਾਂ ਬਾਅਦ ਕਾਦਿਸ ਜਿਲ੍ਹੇ ਵਿਚ ਆਤੰਕੀਆਂ  ਦੇ ਇਕ ਵੱਡੇ ਸਮੂਹ ਨੇ ਪੁਲਿਸ ਉੱਤੇ ਹਮਲਾ ਕੀਤਾ ਜਿਸ ਵਿਚ ਪੰਜ ਪੁਲਿਸ ਕਰਮੀ ਮਾਰੇ ਗਏ। ਇਸ ਤੋਂ ਬਾਅਦ ਰਾਜਸੀ ਗਰਵਨਰ ਦੇ ਪ੍ਰਵਕਤਾ ਸ਼ਰਫ ਉਦਦੀਨ ਮਜੀਦੀ ਨੇ ਲਾਸ਼ਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਇਸ ਹਮਲੇ 'ਤੇ ਬੋਲਦਿਆਂ ਤਾਲਿਬਾਨ ਦੇ ਪ੍ਰਵਕਤਾ ਜਬੀਹੁੱਲਾ ਮੁਜਾਹਿਦ ਨੇ ਮੀਡੀਆ ਨੂੰ ਦਿਤੇ ਇਕ ਬਿਆਨ ਵਿਚ ਬਦਗਿਸ ਵਿਚ ਕੀਤੇ ਗਏ ਹਮਲਿਆਂ ਦੀ ਜ਼ਿੰਮੇਵਾਰੀ ਲਈ।  
ਜ਼ਿਕਰਯੋਗ ਹੈ ਕਿ ਕਾਬੁਲ ਦੇ ਵਿਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਹਮਲੇ ਹੋ ਚੁਕੇ ਹਨ ਜਿਨਾਂ ਵਿਚ ਕਈ ਮਸੂਮ ਜ਼ਿੰਦਗੀਆਂ ਜਾ ਚੁਕੀਆਂ ਹਨ।