ਚੀਨ ਵਿਚ ਫਿਰ ਦਿੱਤੀ ਕੋਰੋਨਾ ਨੇ ਦਸਤਕ, ਵੁਹਾਨ ਤੋਂ ਬਾਅਦ ਹਾਰਬਿਨ ਬਣਿਆ ਨਵਾਂ ਕੇਂਦਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੰਬੇ ਲੌਕਡਾਊਨ ਤੋਂ ਬਾਅਦ ਚੀਨ ਵਿਚ ਕੋਰੋਨਾ ਦਾ ਕਹਿਰ ਖਤਮ ਹੋ ਗਿਆ ਸੀ ਪਰ ਉੱਤਰ ਪੂਰਬੀ ਸ਼ਹਿਰ ਹਾਰਬਿਨ ਕੋਰੋਨਾ ਦਾ ਨਵਾਂ ਕੇਂਦਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ।

Photo

ਹਾਰਬਿਨ: ਲੰਬੇ ਲੌਕਡਾਊਨ ਤੋਂ ਬਾਅਦ ਚੀਨ ਵਿਚ ਕੋਰੋਨਾ ਦਾ ਕਹਿਰ ਖਤਮ ਹੋ ਗਿਆ ਸੀ ਪਰ ਉੱਤਰ ਪੂਰਬੀ ਸ਼ਹਿਰ ਹਾਰਬਿਨ ਕੋਰੋਨਾ ਦਾ ਨਵਾਂ ਕੇਂਦਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ।

ਚੀਨ ਦਾ ਹਾਰਬਿਨ ਸ਼ਹਿਰ ਰੂਸੀ ਸੀਮਾ ਨਾਲ ਲੱਗਦਾ ਹੈ, ਇਸੇ ਕਾਰਨ ਅਧਿਕਾਰੀਆਂ ਨੇ ਪੂਰੇ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ ਵੁਹਾਨ ਨੂੰ ਕੋਰੋਨਾ ਮੁਕਤ ਦੱਸਿਆ ਗਿਆ ਤੇ ਲੋਕਾਂ ਦੀ ਜ਼ਿੰਦਗੀ ਵਾਪਸ ਪਟੜੀ ‘ਤੇ ਆਉਣ ਲੱਗੀ ਸੀ।

ਇਸ ਤੋਂ ਬਾਅਦ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਕੋਰੋਨਾ ਵਾਇਰਸ ‘ਤੇ ਕਾਬੂ ਪਾ ਲਿਆ ਹੈ ਅਤੇ ਉਥੇ ਮ੍ਰਿਤਕ ਲੋਕਾਂ ਦੀ ਗਿਣਤੀ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਚੀਨ ਦੇ ਹੇਲਾਂਗਜਿਆਂਗ ਪ੍ਰਾਂਤ ਵਿਚ ਕੋਰੋਨਾ ਵਾਇਰਸ ਦੇ ਫਿਰ ਤੋਂ ਤੇਜ਼ੀ ਨਾਲ ਫੈਲਣ ਤੋਂ ਬਾਅਦ, ਚੀਨ ਦੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਅਤੇ ਕਈ ਅਧਿਕਾਰੀਆਂ ਨੂੰ ਸਜ਼ਾ ਦਿੱਤੀ।

ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਪ੍ਰਾਂਤ ਵਿਚ ਵਿਦੇਸ਼ ਤੋਂ ਆਏ ਬਹੁਤੇ ਲੋਕ ਸੰਕਰਮਿਤ ਪਾਏ ਗਏ ਸਨ। ਹੁਣ ਸ਼ਹਿਰ ਵਿਚ ਬਾਹਰੀ ਲੋਕਾਂ ਦੇ ਆਉਣ ‘ਤੇ ਪਾਬੰਦੀ ਹੈ। ਹੌਟਸਪਾਟ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਫਿਰ ਤੋਂ ਕੁਆਰੰਟੀਨ ਵਿਚ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਰਿਪੋਰਟ ਮੁਤਾਬਕ ਹਾਰਬਿਨ ਸ਼ਹਿਰ ਵਿਚ 35 ਲੋਕ ਕੋਰੋਨਾ ਪੀੜਤ ਪਾਏ ਗਏ। ਚੀਨ ਦੇ ਨੈਸ਼ਲਵ ਹੈਲਥ ਕਮਿਸ਼ਨ ਮੁਤਾਬਕ ਹੇਲਾਂਗਜਿਆਂਗ ਪ੍ਰਾਂਤ ਵਿਚ 537 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚ 384 ਲੋਕ ਬਾਹਰੋਂ ਆਏ ਸੀ।