ਮਿਸਰ ਨੇ ਅਮਰੀਕਾ ਨੂੰ ਭੇਜੀ ਮੈਡੀਕਲ ਮਦਦ ਸਮੱਗਰੀ
ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਲਈ ਮਿਸਰ ਨੇ ਮੰਗਲਵਾਰ ਨੂੰ ਅਮਰੀਕਾ ਲਈ ਇਕ ਜਹਾਜ਼ ਦੇ ਜ਼ਰੀਏ ਮੈਡੀਕਲ ਮਦਦ ਸਮੱਗਰੀ ਭੇਜੀ।
File Photo
ਵਾਸ਼ਿੰਗਟਨ, 22 ਅਪ੍ਰੈਲ : ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਲਈ ਮਿਸਰ ਨੇ ਮੰਗਲਵਾਰ ਨੂੰ ਅਮਰੀਕਾ ਲਈ ਇਕ ਜਹਾਜ਼ ਦੇ ਜ਼ਰੀਏ ਮੈਡੀਕਲ ਮਦਦ ਸਮੱਗਰੀ ਭੇਜੀ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸੰਬੰਧ ਮਜ਼ਬੂਤ ਕਰਨ ਲਈ ਉਤਸੁਕ ਰਹੇ ਹਨ। ਇਸ ਤੋਂ ਪਹਿਲਾਂ ਮਿਸਰ ਨੇ ਚੀਨ ਅਤੇ ਇਟਲੀ ਨੂੰ ਵੀ ਮੈਡੀਕਲ ਸਾਮਾਨ ਭੇਜਿਆ ਸੀ।
ਸੀਸੀ ਦੇ ਦਫ਼ਤਰ ਵਲੋਂ ਜਾਰੀ ਵੀਡੀਉ ਵਿਚ ਪੈਕ ਕੀਤੀ ਹੋਈ ਕ੍ਰੇਟ ਦਿਖਾਏ ਗਏ। ਅਮਰੀਕੀ ਪ੍ਰਤੀਨਿਧੀ ਸਭਾ ਵਿਚ ਮਿਸਰ ਦੇ ਨਾਲ ਸੰਬੰਧਾਂ ਨੂੰ ਵਧਾਵਾ ਦੇਣ ਵਾਲੇ ਸਾਂਸਦਾਂ ਦੇ ਇਕ ਸਮੂਹ ਦੀ ਅਗਵਾਈ ਕਰਨ ਵਾਲੇ ਇਸ ਰੂਪਰਸਬਰਗਰ ਨੇ ਕਿਹਾ ਕਿ ਜਹਾਜ਼ ਵਾਸ਼ਿੰਗਟਨ ਦੇ ਬਾਹਰ ਐਂਡ੍ਰੀਊਜ ਏਅਰ ਫੋਰਸ ਬੇਸ 'ਤੇ ਉਤਰਿਆ। (ਪੀਟੀਆਈ)