ਡੋਨਾਲਡ ਟਰੰਪ ਦੇ ਫੈਸਲੇ ਤੋਂ ਨਿਰਾਸ਼ ਵਿਅਕਤੀ, 'ਮੇਰੀ ਇਹੀ ਗਲਤੀ ਹੈ ਕਿ ਮੈਂ ਭਾਰਤ 'ਚ ਪੈਦਾ ਹੋਇਆ ਹਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਡਲਡ ਟਰੰਪ ਅਗਲੇ ਦੋ ਮਹੀਨਿਆਂ ਤੱਕ ਦੇਸ਼ ਵਿਚ ਇਮੀਗ੍ਰੇਸ਼ਨ ਪ੍ਰੌਸੈਸਜ਼ ਹੋਲਡ 'ਤੇ ਪੱਕੇ ਤੌਰ' ਤੇ ਐਲਾਨ ਕੀਤੇ ਹਨ ਪਰ ਉਸਦੇ ਇਸ ਐਲਾਨ ਨਾਲ

File Photo

ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਡਲਡ ਟਰੰਪ ਅਗਲੇ ਦੋ ਮਹੀਨਿਆਂ ਤੱਕ ਦੇਸ਼ ਵਿਚ ਇਮੀਗ੍ਰੇਸ਼ਨ ਪ੍ਰੌਸੈਸਜ਼ ਹੋਲਡ 'ਤੇ ਪੱਕੇ ਤੌਰ' ਤੇ ਐਲਾਨ ਕੀਤੇ ਹਨ ਪਰ ਉਸਦੇ ਇਸ ਐਲਾਨ ਨਾਲ H1B ਵੀਜਾ 'ਤੇ ਕੋਈ ਅਸਰ ਨਹੀਂ ਪਵੇਗਾ। ਟਰੰਪ ਦੇ ਇਸ ਫੈਸਲੇ ਤੋਂ ਬਾਅਦ ਕਈ ਲੋਕਾਂ ਦੀ ਜ਼ਿੰਦਗੀ ਲਟਕ ਗਈ ਹੈ। ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਿਕ  ਇਹ ਦੱਸਿਆ ਗਿਆ ਹੈ ਕਿ ਭਾਰਤੀ ਮੂਲ ਦੇ ਕਈ ਲੋਕ ਟਰੰਪ ਪ੍ਰਸ਼ਾਸ਼ਨ ਦੇ ਇਸ ਫੈਸਲੇ ਨਾਲ ਨਿਰਾਸ਼ ਹਨ।

39ਸਾਲ ਦੇ  ਪ੍ਰਿਯੰਕਾ ਨਾਗਰ ਦਾ ਕਹਿਣਾ ਹੈ ਕਿ 'ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਨੂੰ ਦੁਸ਼ਮਣ ਦੇ ਤੌਰ 'ਤੇ ਨਾ ਦੇਖੇ।  ਉਸ ਨੇ ਕਿਹਾ ਕਿ ਉਹ ਸਥਾਈ ਰੂਪ ਨਾਲ ਅਮਰੀਕੀ ਹੋਣਾ ਚਾਹੁੰਦੀ ਹੈ ਇਸ ਦੇਸ਼ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ। ਕੋਰੋਨਾ ਵਾਇਰਸ ਦੇ ਚਲਦੇ ਯੂਪੀ ਦੇ ਇਕ ਜਿਲ੍ਹੇ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਨਾਗਰ ਦੇ ਪਤੀ ਮਾਈਕਰੋਸੌਫਟ ਵਿਚ ਕੰਮ ਕਰਦੇ ਹਨ।

ਇਕ ਵੀਡੀਓ ਕਾਲ ਵਿਚ ਉਨ੍ਹਾਂ ਦੇ 5 ਸਾਲਾਂ ਦੀ ਬੇਟੀ ਨੇ ਕਿਹਾ ਕਿ 'ਮੰਮੀ ਜਦੋਂ ਵਾਇਰਸ ਮਰ ਗਿਆ ਤੁਸੀਂ ਜਰੂਰ ਆਉਣਾ ਮੈਂ ਵਾਇਰਸ ਦੇ ਮਰਨ ਦਾ ਇੰਤਜ਼ਾਰ ਕਰੂੰਗੀ। ਨਾਗਰ ਨੇ ਇਕ ਵਾਰ ਕਿਹਾ ਕਿ ਉਸ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਭਾਰਤ ਵਿਚ ਪੈਦਾ ਹੋਈ। ਅਮਰੀਕਾ ਵਰਗੀ ਵਿਵਸਥਾ ਕਿਤੇ ਹੋਰ ਨਹੀਂ ਪਾਈ ਜਾ ਸਕਦੀ ਮੈਨੂੰ ਇਸ ਦੇਸ਼ ਨਾਲ ਪਿਆਰ ਹੈ।

ਸਾਲ 2011 ਵਿਚ ਗ੍ਰੀਨ ਕਾਰਡਾਂ ਲਈ ਅਪਲਾਈ ਕਰਨ ਵਾਲੇ ਇਲੈਕਟ੍ਰੀਲ ਇੰਜੀਨੀਅਰ ਸੋਮਕ ਗਾਸਵਾਮੀ ਕਹਿੰਦੇ ਹਨ ਕਿ ਜਦੋਂ ਤੱਕ ਇਹ ਕਾਨੂੰਨ ਬਦਲ ਨਹੀਂ ਜਾਂਦਾ ਤਦ ਤੱਕ ਮੈਂ ਇਸ ਜੀਵਨ ਵਿਚ ਗ੍ਰੀਨ ਕਾਰਡ ਹਾਸਲ ਨਹੀਂ ਕਰ ਸਕਾਂਗਾ। ਮੇਰੇ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਜੋ ਸਾਲ 2017 ਵਿੱਚ ਅਮਰੀਕਾ ਆਏ, ਉਹਨਾਂ ਦੇ ਗ੍ਰੀਨ ਕਾਰਡ ਮਿਲ ਗਏ ਹਨ। ਮੇਰਾ ਸਿਰਫ਼ ਏਹੀ ਦੋਸ਼ ਹੈ ਕਿ ਮੈਂ ਭਾਰਤ ਵਿਚ ਪੈਦਾ ਹੋਇਆ ਹਾਂ। ਇਸ ਦੇ ਨਾਲ ਹੀ ਦੱਸ ਦਈਏ ਕਿ

ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਨੇ 60 ਦਿਨਾਂ ਲਈ ਇਮੀਗ੍ਰੇਸ਼ਨ ਨੂੰ ਰੋਕਣ ਦਾ ਫੈਸਲਾ ਲਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਸਵੇਰੇ ਇਹ ਵੱਡਾ ਐਲਾਨ ਕੀਤਾ ਸੀ। ਅਮਰੀਕਾ ਵਿਚ ਹੁਣ ਅਗਲੇ 60 ਦਿਨਾਂ ਤੱਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਵਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਲਈ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਟਰੰਪ ਨੇ ਇਹ ਫੈਸਲਾ ਲਿਆ ਸੀ।  ਨਿਊਜ਼ ਏਜੰਸੀ ਮੁਤਾਬਕ, ਟਰੰਪ ਨੇ ਕਿਹਾ, ‘ਮੈਂ ਸੰਯੁਕਤ ਰਾਜ ਅਮਰੀਕਾ ਵਿਚ ਇੰਮੀਗ੍ਰੇਸ਼ਨ ‘ਤੇ ਅਸਥਾਈ ਰੋਕ ਲਗਾਵਾਂਗਾ। ਇਹ ਰੋਕ 60 ਦਿਨਾਂ ਲਈ ਜਾਰੀ ਰਹੇਗੀ।