ਭਾਰਤ ਦੇ ਨਵੇਂ ਸਫ਼ੀਰ ਤਿਰੁਮੂਰਤੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ ਗੁਤਾਰੇਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ, ਸੰਗਠਨ ਵਿਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧੀ ਵਜੋਂ ਇਸ ਹਫ਼ਤੇ ਕਾਰਜਭਾਰ

File Photo

ਸੰਯੁਕਤ ਰਾਸ਼ਟਰ, 22 ਮਈ : ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ, ਸੰਗਠਨ ਵਿਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧੀ ਵਜੋਂ ਇਸ ਹਫ਼ਤੇ ਕਾਰਜਭਾਰ ਸੰਭਾਲਨ ਵਾਲੇ ਟੀ.ਐੱਸ. ਤਿਰੁਮੂਰਤੀ ਨਾਲ ਮਿਲ ਕੇ ਕੰਮ ਕਰਨ ਵਿਚ ਇੱਛਾਵਾਨ ਹਨ। ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਦੇ ਬੁਲਾਰੇ ਸਟੀਫਨ ਦੂਜਰੀਕ ਨੇ ਇਹ ਜਾਣਕਾਰੀ ਦਿਤੀ।

ਦੁਜਾਰਿਕ ਨੇ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਅਸੀਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧੀ ਦਾ ਸਵਾਗਤ ਕਰਦੇ ਹਾਂ ਅਤੇ ਮੈਂ ਜਾਣਦਾ ਹਾਂ ਕਿ ਸੈਕਟਰੀ-ਜਨਰਲ ਆਉਣ ਵਾਲੇ ਸਾਲਾਂ ਵਿਚ ਨਵੇਂ ਸਫ਼ੀਰ ਨਾਲ ਕੰਮ ਕਰਨ ਲਈ ਇੱਛੁਕ ਹਨ।’’ ਤਿਰੁਮੂਰਤੀ ਨੇ 19 ਮਈ ਨੂੰ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨਵੇਂ ਸਥਾਈ ਪ੍ਰਤੀਨਿਧੀ ਵਜੋਂ ਅਹੁਦਾ ਸੰਭਾਲਿਆ ਅਤੇ ਅਪਣਾ ਵੇਰਵਾ ਆਨਲਾਈਨ ਪੇਸ਼ ਕੀਤਾ। ਤਿਰੁਮੂਰਤੀ ਨੇ ਬੁਧਵਾਰ ਨੂੰ ਟਵੀਟ ਕੀਤਾ, “‘‘ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਵਜੋਂ ਅਹੁਦਾ ਸੰਭਾਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

ਕੋਵਿਡ -19 ਸੰਕਟ ਦੇ ਸਮੇਂ, ਮੈਂ ਸੰਯੁਕਤ ਰਾਸ਼ਟਰ ਵਿਚ ਅਜਿਹਾ ਦੂਜਾ ਸਫ਼ੀਰ/ਸਥਾਈ ਪ੍ਰਤੀਨਿਧੀ ਹਾਂ ਜਿਸ ਨੇ ਅਪਣੇ ਵੇਰਵੇ ਆਨਲਾਈਨ ਪੇਸ਼ ਕੀਤੇ ਹਨ।’’ 1985 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਅਧਿਕਾਰੀ ਤਿਰੁਮੂਰਤੀ ਨੇ ਸੈਯਦ ਅਕਬਰੂਦੀਨ ਦੇ ਸਥਾਈ ਪ੍ਰਤੀਨਿਧੀ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਅਪਣਾ ਅਹੁਦਾ ਸੰਭਾਲ ਲਿਆ ਹੈ। ਅਕਬਰੂਦੀਨ 30 ਅਪ੍ਰੈਲ ਨੂੰ ਸੇਵਾਮੁਕਤ ਹੋਏ ਸਨ। ਤਿਰੁਮੂਰਤੀ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਖੇ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ਵਿਖੇ ਆਰਥਕ ਸਬੰਧਾਂ ਦੇ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੇ ਹਨ।    (ਪੀਟੀਆਈ)