ਖਸ਼ੋਗੀ ਦੇ ਪੁੱਤਰਾਂ ਨੇ ਪਿਤਾ ਦੇ ਕਾਤਲਾਂ ਨੂੰ ਕੀਤਾ ਮਾਫ਼, ਪੰਜ ਦੀ ਮੌਤ ਦੀ ਸਜ਼ਾ ਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰਾਂ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਪਣੇ ਪਿਤਾ ਦੇ ਕਾਤਲਾਂ ਮਾਫ਼

File Photo

ਦੁਬਈ, 22 ਮਈ : ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰਾਂ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਪਣੇ ਪਿਤਾ ਦੇ ਕਾਤਲਾਂ ਮਾਫ਼ ਕਰ ਦਿਤਾ ਹੈ, ਜਿਸ ਨਾਲ ਸਾਊਦੀ ਦੇ ਪੰਜ ਸਰਕਾਰੀ ਏਜੰਟਾ ਦੀ ਮੌਤ ਦੀ ਸਜਾ ’ਤੇ ਰੋਕ ਲੱਗ ਗਈ ਹੈ। ਸਲਾਹ ਖਸ਼ੋਗੀ ਨੇ ਟਵੀਟ ਕਿਤਾ, ‘‘ਅਸੀਂ ਸ਼ਹੀਦ ਜਮਾਲ ਖਸ਼ੋਗੀ ਦੇ ਬੇਟੇ ਅਪਣੇ ਪਿਤਾ ਦੇ ਕਾਤਲਾਂ ਨੂੰ ਮਾਫ਼ ਕਰਦੇ ਹਾਂ, ਜਿਸ ਦਾ ਫਲ ਸਾਨੂੰ ਅੱਲਾਹ ਦੇਵੇਗਾ।’’ ਅਰਬ ਨਿਊਜ਼ ਨੇ ਖਸ਼ੋਗੀ ਦੇ ਪੁੱਤਰਾਂ ਦੇ ਐਲਾਨ ’ਤੇ ਸਪਸ਼ਟਤਾ ਦਿੰਦੇ ਹੋਏ ਕਿਹਾ ਕਿ ਪੁੱਤਰਾਂ ਦੇ ਮਾਫ਼ ਕਰਨ ਨਾਲ ਕਾਤਲ ਮੌਤ ਦੀ ਸਜਾ ਤੋਂ ਬੱਚ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਕੋਈ ਵੀ ਸਜਾ ਨਹੀਂ ਮਿਲੇਗੀ। 

ਮਾਮਲੇ ’ਚ ਦੋਸ਼ੀ ਪਾਏ ਗਏ 11 ਲੋਕਾਂ ਵਿਚੋਂ ਪੰਜ ਨੂੂੰ ਮੌਤ ਦੀ ਸਜਾ ਸੁਣਾਈ ਗਈ , ਤਿੰਨ ਨੂੰ ਕੁੱਲ 24 ਸਾਲ ਜੇਲ ਦੀ ਸਜਾ ਹੋਈ ਅਤੇ ਹੋਰ ਬਰੀ ਹੋ ਗਏ। ਇਸ ਨਾਲ ਸਬੰਧਿਤ ਦੋ ਜਾਨੀ ਮਾਨੀ ਹਸਤੀਆਂ ਨੂੰ ਦੋਸ਼ ਮੁਕਤ ਕਰਾਰ ਦਿਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸਤਾਮਬੁਲ ਸਥਿਤ ਸਾਊਦੀ ਦੇ ਵਪਾਰ ਦੂਤਾਵਾਸ ’ਚ ਜਮਲਾ ਖਸ਼ੋਗੀ ਦਾ ਕਤਲ ਕਰ ਦਿਤਾ ਗਿਆ ਸੀ। ਖਸ਼ੋਗੀ ਦੀ ਲਾਸ਼ ਹਾਲੇ ਤਕ ਵੀ ਬਰਾਮਦ ਨਹੀਂ ਹੋਈ ਹੈ। (ਪੀਟੀਆਈ)