PM ਮੋਦੀ ਦਾ ਜਾਪਾਨ ਦੌਰਾ: 40 ਘੰਟਿਆਂ 'ਚ 1 ਰਾਸ਼ਟਰਪਤੀ, 2 PM ਅਤੇ 35 CEO ਨਾਲ ਕਰਨਗੇ ਮੁਲਾਕਾਤ, ਕਵਾਡ 2022 'ਚ ਲੈਣਗੇ ਹਿੱਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਦੌਰਾਨ ਉਹ 23 ਮੀਟਿੰਗਾਂ ਵਿੱਚ ਵੀ ਹਿੱਸਾ ਲੈਣਗੇ।

PM Modi's visit to Japan

ਜਾਪਾਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਰਾਤ ਨੂੰ QUAD ਸੰਮੇਲਨ ਵਿਚ ਹਿੱਸਾ ਲੈਣ ਲਈ ਜਾਪਾਨ ਲਈ ਰਵਾਨਾ ਹੋਏ। ਉਹ ਸੋਮਵਾਰ ਸਵੇਰੇ ਟੋਕੀਓ ਪਹੁੰਚੇ। ਇੱਥੇ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮੋਦੀ-ਮੋਦੀ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਸ਼ਾਮ ਤੱਕ ਇੱਥੇ ਰਹਿਣਗੇ। 

ਜਾਪਾਨ ਦੀ ਆਪਣੀ 40 ਘੰਟੇ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕਰਨਗੇ। ਉਹ ਜਾਪਾਨ ਦੇ 35 ਕਾਰੋਬਾਰੀ ਨੇਤਾਵਾਂ ਅਤੇ ਸੀਈਓਜ਼ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਹ 23 ਮੀਟਿੰਗਾਂ ਵਿੱਚ ਹਿੱਸਾ ਲੈਣਗੇ।

PM ਮੋਦੀ ਜਾਪਾਨ ਦੇ PM Fumio Kishida ਦੇ ਸੱਦੇ 'ਤੇ ਜਾਪਾਨ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਮਾਰਚ ਵਿਚ ਕਿਸ਼ਿਦਾ ਭਾਰਤ-ਜਾਪਾਨ ਸਾਲਾਨਾ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਆਏ ਸੀ। ਟੋਕੀਓ ਦੀ ਸਾਡੀ ਫੇਰੀ ਦੌਰਾਨ, ਅਸੀਂ ਭਾਰਤ ਅਤੇ ਜਾਪਾਨ ਦਰਮਿਆਨ ਰਣਨੀਤਕ ਅਤੇ ਗਲੋਬਲ ਭਾਈਵਾਲੀ ਬਾਰੇ ਚਰਚਾ ਕਰਾਂਗੇ।

PM ਮੋਦੀ ਦਾ 23 ਮਈ ਦਾ ਪ੍ਰੋਗਰਾਮ
- PM ਮੋਦੀ ਜਾਪਾਨ ਪਹੁੰਚੇ
- ਐਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਨਾਲ ਮੀਟਿੰਗ
- ਯੂਨੀਕਲੋ ਦੇ ਚੇਅਰਮੈਨ ਨਾਲ ਮੁਲਾਕਾਤ

 

- ਸੁਜ਼ੂਕੀ ਮੋਟਰਜ਼ ਦੇ ਸਲਾਹਕਾਰ ਨਾਲ ਮੁਲਾਕਾਤ
- ਸਾਫਟਬੈਂਕ ਗਰੁੱਪ ਦੇ ਪ੍ਰਧਾਨ ਨਾਲ ਮੁਲਾਕਾਤ
- ਇੰਡੋ-ਪੈਸੀਫਿਕ ਆਰਥਿਕ ਭਾਈਵਾਲੀ ਲਾਂਚ
- ਜਾਪਾਨੀ ਵਪਾਰਕ ਨੇਤਾਵਾਂ ਨਾਲ ਗੋਲ ਟੇਬਲ ਮੀਟਿੰਗ
- ਜਾਪਾਨ ਵਿਚ ਭਾਰਤੀ ਭਾਈਚਾਰੇ ਨਾਲ ਗੱਲਬਾਤ

PM ਮੋਦੀ ਦਾ 24 ਮਈ ਦਾ ਪ੍ਰੋਗਰਾਮ
- QUAD ਸੰਮੇਲਨ 'ਚ ਸ਼ਿਰਕਤ ਕਰਨਗੇ
- ਜਾਪਾਨ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਜਾਣਗੇ
- ਜਾਪਾਨ ਦੇ ਪੀਐਮ ਦੁਆਰਾ ਆਯੋਜਿਤ ਕਵਾਡ ਲੰਚ ਵਿਚ ਸ਼ਾਮਲ ਹੋਣਗੇ
- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨਾਲ ਮੁਲਾਕਾਤ

 

- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੋਸ਼ੀਹੀਦੇ ਸੁਗਾ ਨਾਲ ਮੁਲਾਕਾਤ
- ਜਾਪਾਨ-ਇੰਡੀਆ ਐਸੋਸੀਏਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ
- ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਡਿਨਰ ਕਰਨਗੇ
- ਦਿੱਲੀ ਲਈ ਰਵਾਨਾ ਹੋਣਗੇ