ਸਿਡਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ, ਬ੍ਰਿਸਬੇਨ ’ਚ ਵਣਜ ਦੂਤਾਵਾਸ ਖੋਲ੍ਹੇਗਾ ਭਾਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੌਜੂਦਾ ਸਮੇਂ ਵਿਚ ਬ੍ਰਿਸਬੇਨ ’ਚ ਭਾਰਤ ਦਾ ਆਨਰੇਰੀ ਕੌਂਸਲੇਟ ਹੈ।

India will open consulate in Brisbane, says PM Modi at Sydney diaspora event

 

ਸਿਡਨੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਬ੍ਰਿਸਬੇਨ 'ਚ ਵਣਜ ਦੂਤਾਵਾਸ ਖੋਲ੍ਹੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਅਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਨੀਜ਼ ਦੀ ਮੌਜੂਦਗੀ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਭਾਰਤ ਦੇ ਇਸ ਸਮੇਂ ਸਿਡਨੀ, ਮੈਲਬੋਰਨ ਅਤੇ ਪਰਥ ਵਿਚ ਤਿੰਨ ਕੌਂਸਲੇਟ ਹਨ। ਮੌਜੂਦਾ ਸਮੇਂ ਵਿਚ ਬ੍ਰਿਸਬੇਨ ’ਚ ਭਾਰਤ ਦਾ ਆਨਰੇਰੀ ਕੌਂਸਲੇਟ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਵੱਲੋਂ ਮੋਟੇ ਅਨਾਜ ਸਬੰਧੀ ਪ੍ਰਸਿੱਧ ਵਿਗਿਆਨੀ ਡਾ. ਖਾਦਰ ਵਲੀ ਨਾਲ ਸੰਵਾਦ ਪ੍ਰੋਗਰਾਮ  

ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਭਰ ਤੋਂ ਆਏ ਲਗਭਗ 21,000 ਲੋਕਾਂ ਨੂੰ ਕਿਹਾ, "ਇਕ ਭਾਈਚਾਰਕ ਸਮਾਗਮ ਵਿਚ ਭਾਰਤੀ ਪ੍ਰਵਾਸੀਆਂ ਦਾ ਸ਼ਾਮਲ ਹੋਣਾ ਬਹੁਤ ਖ਼ੁਸ਼ੀ ਦੀ ਗੱਲ ਹੈ”।   ਉਨ੍ਹਾਂ ਕਿਹਾ, “ਅੱਜ ਮੈਂ ਤੁਹਾਡੇ ਕੋਲ ਆਇਆ ਹਾਂ ਤਾਂ ਇਕ ਐਲਾਨ ਵੀ ਕਰਨ ਜਾ ਰਿਹਾ ਹਾਂ। ਬ੍ਰਿਸਬੇਨ ਵਿਚ ਭਾਰਤੀ ਭਾਈਚਾਰੇ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਜਲਦੀ ਹੀ ਬ੍ਰਿਸਬੇਨ ਵਿਚ ਭਾਰਤ ਦਾ ਕੌਂਸਲੇਟ ਖੋਲ੍ਹਿਆ ਜਾਵੇਗਾ”।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦਾ ਸਰਕਾਰ 'ਤੇ ਨਿਸ਼ਾਨਾ, AAP ਨੂੰ ਦੱਸਿਆ ਭਾਜਪਾ ਦੀ ਬੀ ਟੀਮ 

ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀ ਡੂੰਘੀ ਭਾਈਵਾਲੀ ਹਰੇਕ ਭਾਰਤੀ ਨੂੰ ਸ਼ਕਤੀ ਪ੍ਰਦਾਨ ਕਰੇਗੀ, ਕਿਉਂਕਿ ਉਨ੍ਹਾਂ ਕੋਲ ਪ੍ਰਤਿਭਾ ਅਤੇ ਹੁਨਰ ਦੇ ਨਾਲ-ਨਾਲ ਉਨ੍ਹਾਂ ਦੀਆਂ ਅਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਹਨ। ਉਨ੍ਹਾਂ ਕਿਹਾ, ''ਇਹ ਕਦਰਾਂ-ਕੀਮਤਾਂ ਤੁਹਾਨੂੰ ਆਸਟ੍ਰੇਲੀਆ ਦੇ ਲੋਕਾਂ ਨਾਲ ਜੋੜਨ 'ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।'' ਮੋਦੀ ਨੇ ਸਿਡਨੀ ਦੇ ਉਪਨਗਰ 'ਲਿਟਲ ਇੰਡੀਆ' ਦਾ ਨੀਂਹ ਪੱਥਰ ਰੱਖਣ ਵਿਚ ਉਨ੍ਹਾਂ ਦਾ ਸਮਰਥਨ ਕਰਨ ਲਈ ਅਪਣੇ ਆਸਟ੍ਰੇਲੀਅਈ ਹਮਰੁਤਬਾ ਦਾ ਧਨਵਾਦ ਕੀਤਾ। ਭਾਈਚਾਰਕ ਸਮਾਗਮ ਵਿਚ ਮੋਦੀ ਦਾ ਸੁਆਗਤ ਕਰਦਿਆਂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਹੈਰਿਸ ਪਾਰਕ ਨੂੰ 'ਲਿਟਲ ਇੰਡੀਆ' ਘੋਸ਼ਿਤ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਜਲ ਸਰੋਤ ਵਿਭਾਗ ਨੇ 9 ਮਹੀਨਿਆਂ ਵਿਚ ਨਹਿਰੀ ਪਾਣੀ ਦੇ ਝਗੜਿਆਂ ਦੇ 3222 ਕੇਸ ਨਿਪਟਾਏ: ਮੀਤ ਹੇਅਰ 

ਹੈਰਿਸ ਪਾਰਕ ਪੱਛਮੀ ਸਿਡਨੀ ਵਿਚ ਇਕ ਕੇਂਦਰ ਹੈ ਜਿਥੇ ਭਾਰਤੀ ਭਾਈਚਾਰਾ ਤਿਉਹਾਰਾਂ ਅਤੇ ਸਮਾਗਮਾਂ ਜਿਵੇਂ ਕਿ ਦੀਵਾਲੀ ਅਤੇ ਆਸਟ੍ਰੇਲੀਆ ਦਿਵਸ ਮਨਾਉਂਦਾ ਹੈ। ਭਾਈਚਾਰਕ ਸਮਾਗਮ ਦੌਰਾਨ ਮੋਦੀ ਨੇ ਕਿਹਾ, ''ਮੇਰੇ ਦੋਸਤ ਐਂਥਨੀ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਇਹ ਆਸਟ੍ਰੇਲੀਆਈ ਸਮਾਜ ਵਲੋਂ ਭਾਰਤੀ ਭਾਈਚਾਰੇ ਨੂੰ ਦਿਤੀ ਗਈ ਮਾਨਤਾ ਹੈ। ਉਨ੍ਹਾਂ ਕਿਹਾ, “ਮੈਂ ਇਸ ਵਿਸ਼ੇਸ਼ ਸਨਮਾਨ ਲਈ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ, ਮੇਅਰ ਅਤੇ ਸਿਟੀ ਆਫ਼ ਪੈਰਾਮਾਟਾ ਦੇ ਡਿਪਟੀ ਮੇਅਰ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਾ ਹਾਂ।”