USA Plane Crashed: ਅਮਰੀਕਾ ਵਿਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, 2 ਦੀ ਮੌਤ, 8 ਜ਼ਖ਼ਮੀ
USA Plane Crashed ਜਹਾਜ਼ ਹਾਦਸੇ ਕਾਰਨ ਇਲਾਕੇ ਦੇ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ
San Diego USA plane crashed News in punjabi
San Diego USA plane crashed News in punjabi : ਅਮਰੀਕਾ ਦੇ ਸੈਨ ਡਿਏਗੋ ਦੇ ਇੱਕ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।
ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਉਥੇ ਫ਼ੌਜੀ ਪਰਿਵਾਰ ਰਹਿੰਦੇ ਹਨ। ਜਹਾਜ਼ ਹਾਦਸੇ ਕਾਰਨ ਇਲਾਕੇ ਦੇ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਟਿਏਰਾਸਾਂਟਾ ਇਲਾਕੇ ਦੇ ਇੱਕ ਫ਼ੌਜੀ ਹਾਊਸਿੰਗ ਕੰਪਲੈਕਸ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 3:45 ਵਜੇ ਵਾਪਰਿਆ।
ਇਹ ਸਪੱਸ਼ਟ ਨਹੀਂ ਹੈ ਕਿ ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ ਤਾਂ ਉਸ ਵਿੱਚ ਕਿੰਨੇ ਲੋਕ ਸਵਾਰ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਾਦਸੇ ਵਿੱਚ ਜ਼ਮੀਨ 'ਤੇ ਕੋਈ ਵੀ ਵਿਅਕਤੀ ਮਾਰਿਆ ਨਹੀਂ ਗਿਆ, ਪਰ ਇਸਦੀ ਤੁਰੰਤ ਪੁਸ਼ਟੀ ਨਹੀਂ ਹੋ ਸਕੀ।