ਕੈਨੇਡਾ 'ਚ ਭੰਗ ਦੀ ਖੁੱਲ੍ਹੀ ਵਿਕਰੀ ਲਈ ਪ੍ਰਵਾਨਗੀ ਪਿੱਛੋਂ ਬਿੱਲ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਲਿਬਰਲ ਪਾਰਟੀ ਵਲੋਂ ਸਰਕਾਰ ਬਣਨ 'ਤੇ ਚੋਣਾਂ ਦੌਰਾਨ ਭੰਗ (ਸੁੱਖਾ) ਦੇ ਨਸ਼ੇ ਨੂੰ ਖੁੱਲ੍ਹੇਆਮ ਕਰਨ ਲਈ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ.......

Marijuana

ਵੈਨਕੂਵਰ : ਕੈਨੇਡਾ ਦੀ ਲਿਬਰਲ ਪਾਰਟੀ ਵਲੋਂ ਸਰਕਾਰ ਬਣਨ 'ਤੇ ਚੋਣਾਂ ਦੌਰਾਨ ਭੰਗ (ਸੁੱਖਾ) ਦੇ ਨਸ਼ੇ ਨੂੰ ਖੁੱਲ੍ਹੇਆਮ ਕਰਨ ਲਈ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਇਸ ਦੀ ਵਿਕਰੀ ਲਈ ਬਿੱਲ ਨੂੰ ਕਾਨੂੰਨੀ ਪ੍ਰਵਾਨਗੀ ਦੇਣ ਉਪਰੰਤ ਸੰਸਦ ਵਿਚ ਸੀ-45 ਨਾਂ ਦਾ ਬਿੱਲ ਪਾਸ ਹੋ ਗਿਆ ਹੈ। ਹੇਠਲੇ ਸੰਸਦੀ ਸਦਨ ਨੇ ਤਾਂ ਇਸ ਨੂੰ ਮਨਜ਼ੂਰ ਪਿੱਛੋਂ ਪਹਿਲਾਂ ਹੀ ਪਾਸ ਕਰ ਦਿਤਾ ਸੀ, ਪਰ ਸੈਨੇਟ ਵਲੋਂ ਇਸ ਉਪਰ ਹੁਣ ਆ ਕੇ ਮੋਹਰ ਲਾਈ ਗਈ ਹੈ। 

ਸੈਨੇਟ ਦੁਆਰਾ ਪਹਿਲਾਂ ਤੋਂ ਹਾਊਸ ਆਫ਼ ਕਾਮਨਜ਼ ਨੂੰ ਭੇਜੇ 46 ਬਿੱਲਾਂ ਤੋਂ ਜ਼ਿਆਦਾ ਪਾਸ ਕਰਨ ਬਾਰੇ ਕਿਹਾ ਗਿਆ ਸੀ ਜਿਨ੍ਹਾਂ ਵਿਚੋਂ 13 ਬਿੱਲਾਂ ਨੂੰ ਰੱਦ ਕਰ ਦਿਤਾ ਗਿਆ ਹੈ ਜਦੋਂ ਕਿ ਬਾਕੀ ਬਿੱਲਾਂ ਲਈ ਹਾਂ 'ਚ ਹੁਗਾਰਾ ਭਰ ਲਿਆ ਹੈ। ਬਿੱਲ ਨੂੰ ਕਾਨੂੰਨੀ ਦਾਇਰੇ ਅਨੁਸਾਰ ਸੰਸਦ ਵਿਚ ਲਿਜਾ ਕੇ ਪਾਸ ਕਰਨ ਲਈ ਵੋਟਿੰਗ ਕਰਵਾਈ ਗਈ ਜਿਸ ਦੌਰਾਨ 29 ਵੋਟਾਂ ਦੇ ਮੁਕਾਬਲੇ 55 ਵੋਟਾਂ ਨਾਲ ਇਸ ਨੂੰ ਪਾਸ ਕਰ ਕੇ ਸ਼ਾਹੀ ਮਨਜ਼ੂਰੀ ਉਪਰ ਹਸਤਾਖ਼ਰ ਕਰਵਾਉਣ ਲਈ ਗਵਰਨਰ ਜਨਰਲ ਦੇ ਦਫ਼ਤਰ ਭੇਜ ਦਿਤਾ ਗਿਆ ਹੈ। ਇਸ ਪਿੱਛੋਂ ਹੁਣ ਅਕਤੂਬਰ ਤੋਂ ਪੂਰੇ ਦੇਸ਼ ਵਿਚ ਇਸ ਦੇ ਸਟੋਰ ਖੁੱਲ੍ਹ ਜਾਣਗੇ

ਪਰ ਹਰ ਇਕ ਵਿਕਰੇਤਾ ਨੂੰ ਇਸ ਸਬੰਧੀ ਲਾਇਸੰਸ ਲੈਣਾ ਜ਼ਰੂਰੀ ਹੋਵੇਗਾ। 1925ਵਿਆਂ ਤੋਂ ਭੰਗ ਦਾ ਨਸ਼ਾ ਵੇਚਣ 'ਤੇ ਪਾਬੰਦੀ ਲੱਗੀ ਹੋਈ ਸੀ। ਇਹ ਬਿੱਲ ਪਾਸ ਹੋਣ ਵਿਚ ਐਨ ਡੀ ਪੀ ਨੇ ਲਿਬਰਲਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਤਾ। ਦੇਸ਼ ਦੀ ਪ੍ਰਮੁੱਖ ਪਾਰਟੀ ਕੰਜ਼ਰਵੇਟਿਵ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਜਿਉਂ ਹੀ ਭੰਗ ਦੇ ਨਸ਼ੇ ਦੀ ਖੁੱਲ੍ਹੀ ਵਿਕਰੀ ਬਾਰੇ ਭੰਗ ਦੇ ਪਿਆਕੜਾਂ ਦੇ ਕੰਨੀ ਖ਼ਬਰ ਪਈ ਤਾਂ ਉਨ੍ਹਾਂ ਖ਼ੁਸ਼ੀ ਵਿਚ ਇਸ ਦਾ ਨਸ਼ਾ ਚੜ੍ਹ ਗਿਆ।