ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਅਲਿਜ਼ਾਬੇਥ-2 ਨੇ ਦਿਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਸ਼ਾਮ 4.45 ਉਤੇ ਆਕਲੈਂਡ ਹਸਪਤਾਲ ਵਿਚ ਅਪਣੀ ਪਹਿਲੀ ਔਲਾਦ ਦੇ ਰੂਪ ਵਿਚ ਇਕ ਬੱਚੀ ਨੂੰ.....

Elizabeth II And Jacinda Ardern

ਆਕਲੈਂਡ : ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਸ਼ਾਮ 4.45 ਉਤੇ ਆਕਲੈਂਡ ਹਸਪਤਾਲ ਵਿਚ ਅਪਣੀ ਪਹਿਲੀ ਔਲਾਦ ਦੇ ਰੂਪ ਵਿਚ ਇਕ ਬੱਚੀ ਨੂੰ ਜਨਮ ਦਿਤਾ। ਉਸ ਦੇ ਜਨਮ ਤੋਂ ਬਾਅਦ ਹੀ ਉਸ ਨੂੰ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ। ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਨੇ ਪ੍ਰਧਾਨ ਮੰਤਰੀ ਅਤੇ ਉਸ ਦੇ ਜੀਵਨ ਸਾਥੀ ਕਲਾਰਕ ਗੇਅਫ਼ੋਰਡ ਨੂੰ ਨਿਜੀ ਤੌਰ 'ਤੇ ਵਧਾਈ ਭੇਜੀ ਹੈ। ਦੇਸ਼ ਦੀ ਗਵਰਨਰ ਜਨਰਲ ਨੇ ਵੀ ਸੈਸਿੰਡਾ ਨੂੰ ਵਧਾਈ ਭੇਜੀ ਹੈ।

ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੱਸ ਨੇ ਅਪਣੀ ਪੋਤੀ ਵਾਸਤੇ ਅਪ ਬੁਣ ਕੇ  ਗਰਮ ਕਪੜੇ ਜਿਵੇਂ ਟੋਪੀ ਅਤੇ ਸ਼ਾਲ ਆਦਿ ਤਿਆਰ ਕਰ ਕੇ ਲਿਆਂਦੇ ਹੋਏ ਸਨ ਅਤੇ ਉਹ ਹੀ ਉਸ ਨੂੰ ਪਹਿਲੀ ਵਾਰ ਪਹਿਨਾਏ ਗਏ।  ਬੀਤੀ ਰਾਤ 8 ਵਜੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਮ ਹਸਪਤਾਲ ਵਾਲੇ ਕਮਰੇ ਵਿਚ ਹੀ ਜਾਣ ਦਾ ਫ਼ੈਸਲਾ ਲਿਆ। ਉਸ ਦਾ ਪਤੀ ਉਸ ਕੋਲ ਰਿਹਾ।

ਕੋਈ ਵੀ.ਆਈ.ਪੀ. ਟ੍ਰੀਟਮੈਂਟ ਨਹੀਂ ਲਿਆ। ਰਾਤ ਦੇ ਖਾਣੇ ਵਿਚ ਜੈਸਿੰਡਾ ਨੇ ਮਾਮਾਈਟ (ਫੂਡ ਸਪ੍ਰੈਡ) ਦੇ ਨਾਲ ਟੋਸਟ ਬ੍ਰੈਡ ਅਤੇ ਮਾਈਲੋ ਦਾ ਕੱਪ ਪੀਤਾ। ਪ੍ਰਧਾਨ ਮੰਤਰੀ ਦੇ ਮਾਤਾ ਪਿਤਾ ਅਪਣੀ ਦੋਹਤਰੀ ਦੇ ਜਨਮ ਤੋਂ ਬਹੁਤ ਖ਼ੁਸ਼ ਹਨ। ਪ੍ਰਧਾਨ ਮੰਤਰੀ ਨੂੰ ਕਲ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।