ਭਾਰਤ ’ਚ ਪੈਦਾ  ਹੋਏ ਮਸ਼ਹੂਰ ਪਾਕਿਸਤਾਨੀ ‘ਸ਼ੀਆ ਵਿਦਵਾਨ’ ਤਾਲਿਬ ਜੌਹਰੀ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਵਿਚ ਪੈਦਾ ਹੋਏ ਮਸ਼ਹੂਰ ਪਾਕਿਸਤਾਨੀ ‘ਸ਼ੀਆ ਵਿਦਵਾਨ’ ਅਤੇ ਲੇਖਕ ਤਾਲਿਬ ਜੌਹਰੀ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਇਥੇ ਦੇਹਾਂਤ ਹੋ ਗਿਆ

File Photo

ਕਰਾਚੀ, 22 ਜੂਨ : ਭਾਰਤ ਵਿਚ ਪੈਦਾ ਹੋਏ ਮਸ਼ਹੂਰ ਪਾਕਿਸਤਾਨੀ ‘ਸ਼ੀਆ ਵਿਦਵਾਨ’ ਅਤੇ ਲੇਖਕ ਤਾਲਿਬ ਜੌਹਰੀ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਇਥੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। 27 ਅਗੱਸਤ 1939 ਨੂੰ ਪਟਨਾ ਵਿਚ ਪੈਦਾ ਹੋਏ ਜੌਹਰੀ ਦੇਸ਼ ਦੀ ਵੰਡ ਤੋਂ 2 ਸਾਲ ਬਾਅਦ  1949 ਵਿਚ ਅਪਣੇ ਪਿਤਾ ਨਾਲ ਪਾਕਿਸਤਾਨ ਆ ਗਏ ਸਨ। ਉਹ ਅਪਣੇ ਪਿੱਛੇ ਤਿੰਨ ਬੇਟਿਆਂ ਨੂੰ ਛੱਡ ਗਏ ਹਨ। 

ਅਪਣੇ ਪਿਤਾ ਤੋਂ ਸ਼ੁਰੁਆਤੀ ਸਿਖਿਆ ਲੈਣ ਤੋਂ ਬਾਅਦ ਜੌਹਰੀ ਇਰਾਕ ਗਏ, ਜਿਥੇ ਉਨ੍ਹਾਂ ਨੇ ਉਸ ਸਮੇਂ ਦੇ ਮਸ਼ਹੂਰ ‘ਸ਼ੀਆ’ ਵਿਦਵਾਨਾਂ ਦੀ ਸੰਗਤ ਵਿਚ 10 ਸਾਲਾਂ ਤਕ ਧਰਮ ਦਾ ਅਧਿਐਨ ਕੀਤਾ। ਜੌਹਰੀ ਪਿਛਲੇ 15 ਦਿਨਾਂ ਤੋਂ ਇਕ ਨਿਜੀ ਹਸਪਤਾਲ ਵਿਚ ਆਈ.ਸੀ.ਯੂ. ਵਿਚ ਵੈਟੀਲੇਟਰ ’ਤੇ ਸਨ। ਉਨ੍ਹਾਂ ਦੇ ਬੇਟੇ ਰਿਆਜ਼ ਜੌਹਰੀ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਉਨ੍ਹਾਂ ਦੇ ਅੰਤਮ ਸਸਕਾਰ ਲਈ ਮ੍ਰਿਤਕ ਦੇਹ ਨੂੰ ਅੰਚੋਲੀ ਇਮਾਮ ਬਾਰਗਾਹ ਲਜਾਇਆ ਜਾ ਰਿਹਾ ਹੈ। ਜੌਹਰੀ ਕਵੀ, ਇਤਿਹਾਸਕਾਰ ਅਤੇ ਦਾਰਸ਼ਨਿਕ ਵੀ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੌਹਰੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। (ਪੀਟੀਆਈ)