ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਮੂਰਤੀ ਨੂੰ ਰੰਗ ਪਾ ਕੇ ਕੀਤਾ ਗਿਆ ਖ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਇਥੇ ਸਥਿਤ ਮੂਰਤੀ ’ਤੇ ਲਾਲ ਰੰਗ ਲਗਾ ਕੇ ਖ਼ਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

George Washington statue toppled, American flag burned by Portland protesters

ਨਿਊਯਾਰਕ, 22 ਜੂਨ : ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਇਥੇ ਸਥਿਤ ਮੂਰਤੀ ’ਤੇ ਲਾਲ ਰੰਗ ਲਗਾ ਕੇ ਖ਼ਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਨਿਊਯਾਰਕ ਦੇ ਵਿਸ਼ਵ ਪ੍ਰਸਿਧ ‘ਦਾ ਅਮੈਰੀਕਨ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ’ ਵਿਚ ਲੱਗੀ ਥਿਓਡੋਰ ਰੂਜ਼ਵੇਲਟ ਦੀ ਮੂਰਤੀ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਲਿਟਮੋਰ ਸਨ ਦੀ ਖ਼ਬਰ ਅਨੁਸਾਰ ਉਤਰ ਪਛਮ ਬਲਿਟਮੋਰ ਦੇ ਡੁਈਡ ਹਿਲ ਪਾਰਕ ਵਿਚ ਲੱਗੀ ਰਾਸ਼ਟਰਪਤੀ ਦੀ ਮੂਰਤੀ ’ਤੇ ‘ਨਸਲਵਾਦੀਆਂ ਨੂੰ ਖ਼ਤਮ ਕਰੋ’ ਲਿਖਿਆ ਗਿਆ ਤੇ ਮੂਰਤੀ ਦੇ ਹੇਠਾਂ ‘ਬਲੈਕ ਲਾਈਫ਼ ਮੈਟਰ’ ਅੰਦੋਲਨ ਲਈ ਲੋਕਾਂ ਦੇ ਦਸਤਖ਼ਤ ਸਨ।

ਪੁਲਿਸ ਮੁਤਾਬਕ ਉਨ੍ਹਾਂ ਨੂੰ ਨੁਕਸਾਨ ਪਹੁੰਚਾਏ ਜਾਣ ਸਬੰਧੀ ਕੋਈ ਸ਼ਿਕਾਇਤ ਨਹੀਂ ਪ੍ਰਾਪਤ ਹੋਈ।ਜ਼ਿਕਰਯੋਗ ਹੈ ਕਿ ਲੋਕ ਸੰਘੀ ਸੂਬੇ ਵਿਚ ਲੱਗੀਆਂ ਮੂਰਤੀਆਂ ਅਤੇ ਸਮਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਵਾਸ਼ਿੰਗਟਨ ਸਣੇ ਦੇਸ਼ ਦੇ ਸੰਸਥਾਪਕਾਂ ਨੂੰ ਦਾਸ ਪ੍ਰਥਾ ਅਤੇ ਹੋਰ ਕੁਰੀਤੀਆਂ ਨੂੰ ਵਧਾਵਾ ਦੇਣ ਦੇ ਦੋਸ਼ ਵਿਚ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉਥੇੇ ਹੀ ਨਿਊਯਾਰਕ ਦੇ ਵਿਸ਼ਵ ਪ੍ਰਸਿਧ ‘ਦਾ ਅਮੈਰੀਕਨ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ’ ਵਿਚ ਲੱਗੀ ‘ਥਿਓਡੋਰ ਰੂਜ਼ਵੇਲਟ’ ਦੀ ਮੂਰਤੀ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹ ਦੇਸ਼ ਦੇ 26ਵੇਂ ਰਾਸ਼ਟਰਪਤੀ ਸਨ। ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਥਿਓਡੋਰ ਰੂਜ਼ਵੇਲਟ ਦੀ ਮੂਰਤੀ ਨੂੰ ਹਟਾਉਣ ਨੂੰ ਕਿਹਾ ਹੈ ਕਿਉਂਕਿ ਇਹ ਕਾਲੇ ਤੇ ਘਰੇਲੂ ਲੋਕਾਂ ਨੂੰ ਨਸਲੀ ਤੌਰ ’ਤੇ ਹੀਣ ਦਿਖਾਉਂਦਾ ਹੈ। ਇਸ ਨੂੰ ਹਟਾਉਣ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।  (ਪੀਟੀਆਈ)