ਨਿਊਜ਼ੀਲੈਂਡ ਪਰਤੇ ਭਾਰਤੀ ਅਤੇ ਪਾਕਿਸਤਾਨੀ ਯਾਤਰੀ ਨਿਕਲੇ ਕਰੋਨਾ ਪਾਜ਼ੇਟਿਵ, ਕੁੱਲ ਕੇਸ ਹੋਏ 9

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਵਿਚ ਲਗਦਾ ਹੈ ਕਰੋਨਾ ਮੁੜ ਪਰਤ ਰਿਹਾ ਹੈ ਅਤੇ ਰੋਜ਼ਾਨਾ ਔਸਤਨ 2 ਦੀ ਗਿਣਤੀ ਵਧਣ ਲੱਗੀ ਹੈ।

Coronavirus

ਔਕਲੈਂਡ 22 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਲਗਦਾ ਹੈ ਕਰੋਨਾ ਮੁੜ ਪਰਤ ਰਿਹਾ ਹੈ ਅਤੇ ਰੋਜ਼ਾਨਾ ਔਸਤਨ 2 ਦੀ ਗਿਣਤੀ ਵਧਣ ਲੱਗੀ ਹੈ। ਅੱਜ ਸਿਹਤ ਮੰਤਰਾਲੇ ਨੇ ਦਸਿਆ ਕਿ ਹੁਣ ਦੇਸ਼ ਵਿਚ 2 ਹੋਰ ਨਵੇਂ ਮਾਮਲੇ ਸ਼ਾਮਲ ਹੋ ਗਏ ਹਨ ਜਿਸ ਤੋਂ ਬਾਅਦ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 9 ਹੋ ਗਈ ਹੈ। ਇਹ ਦੋਵੇਂ ਮਾਮਲੇ ਮੈਨੇਡ ਆਈਸੋਲੇਸ਼ਨ ਹੋਟਲਾਂ ਤੋਂ ਸਾਹਮਣੇ ਆਏ ਹਨ। 

ਇਨ੍ਹਾਂ ਵਿਚ ਇਕ ਨੌਜਵਾਨ ਮਹਿਲਾ ਹੈ ਜੋ ਪਾਕਿਸਤਾਨ ਤੋਂ 13 ਜੂਨ ਨੂੰ ਪਰਤੀ ਹੈ ਅਤੇ ਦੂਜਾ 30 ਸਾਲਾ ਭਾਰਤੀ ਪੁਰਸ਼ ਹੈ ਜੋ 15 ਜੂਨ ਨੂੰ ਇਥੇ ਆਇਆ ਸੀ। ਇਸ ਪੁਰਸ਼ ਨੇ ਅਪਣੇ ਭੈਣਾਂ-ਭਰਾਵਾਂ ਤੇ ਮਾਂ ਨਾਲ ਯਾਤਰਾ ਕੀਤੀ ਹੈ ਪਰ ਬਾਕੀ ਦੇ ਨੈਗੇਟਿਵ ਪਾਏ ਗਏ। ਐਤਵਾਰ ਨੂੰ ਕੁੱਲ 3402 ਟੈਸਟ ਪੂਰੇ ਕੀਤੇ ਗਏ ਸਨ। ਦੇਸ਼ ਭਰ ਵਿਚ ਮੈਨੇਜਡ ਆਈਸੋਲੇਸ਼ਨ ਸੁਵਿਧਾਵਾਂ ’ਤੇ 500 ਤੋਂ ਵੱਧ ਟੈਸਟ ਕੀਤੇ ਗਏ। ਦੇਸ਼ ਭਰ ਵਿਚ ਹੁਣ ਤਕ ਮੁਕੰਮਲ ਹੋਏ ਟੈਸਟਾਂ ਦੀ ਗਿਣਤੀ 3,44,519 ਹੋ ਗਈ ਹੈ।ਇਕ ਮਹੱਤਵਪੂਰਨ ਕਲੱਸਟਰ ਸੈਂਟਰ ਮਾਰਗ੍ਰੇਟ ਹਾਲੇ ਖੁਲ੍ਹਾ ਹੈ।

ਕੁੱਲ ਮਿਲਾ ਕੇ ਦੇਸ਼ ਭਰ ਵਿਚ 1513 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ ਕੋਵਿਡ-19 ਤੋਂ 1482 ਲੋਕ ਠੀਕ ਹੋਏ ਹਨ। ਦੇਸ਼ ਵਿਚ ਮੌਤਾਂ ਦੀ ਗਿਣਤੀ 22 ਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਦੇ ਸਾਰੇ ਨਵੇਂ ਮਾਮਲੇ ਵਿਦੇਸ਼ੀ ਯਾਤਰੀਆਂ ਨਾਲ ਜੁੜੇ ਹੋਏ ਹਨ। ਬਲੂਮਫੀਲਡ ਨੇ ਕਿਹਾ ਕਿ ਹਾਲੇ ਹੋਰ ਮਾਮਲਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਕੀਵੀਜ਼ ਵਿਦੇਸ਼ਾਂ ਤੋਂ ਘਰ ਵਾਪਸ ਪਰਤ ਰਹੇ ਹਨ ਪਰ ਇਸ ਵੇਲੇ ਕੋਈ ਵੀ ਹਸਪਤਾਲ ਵਿਚ ਨਹÄ ਹੈ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਕੁਆਰਨਟੀਨ ਸਹੂਲਤ ’ਚ ਤਬਦੀਲ ਕਰ ਦਿਤਾ ਗਿਆ