ਜੋਹਾਨਿਸਬਰਗ : 340 ਲੋਕ ਚਾਰਟਰਡ ਜਹਾਜ਼ ਰਾਹੀਂ ਹੈਦਰਾਬਾਦ ਲਈ ਰਵਾਨਾ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਇਥੇ ਫਸੇ ਕਰਨਾਟਕ ਦੇ ਚਾਰ ਨਵ-ਜੰਮਿਆਂ ਸਹਿਤ 340
ਜੋਹਾਨਿਸਬਰਗ, 22 ਜੂਨ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਇਥੇ ਫਸੇ ਕਰਨਾਟਕ ਦੇ ਚਾਰ ਨਵ-ਜੰਮਿਆਂ ਸਹਿਤ 340 ਯਾਤਰੀ ਇਥੋਪੀਆ ਏਅਰਲਾਈਨ ਦੇ ਚਾਰਟਰਡ ਜਹਾਜ਼ ਵਿਚ ਐਤਵਾਰ ਭਾਰਤ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਵਿਚ ਗੋਆ ਤੋਂ ਇਕ ਧਾਰਮਕ ਸਮਾਗਮ ਵਿਚ ਸ਼ਾਮਲ ਹੋਣ ਦਖਣੀ ਅਫ਼ਰੀਕਾ ਆਏ ਅੱਠ ਮੈਂਬਰੀ ਇਸਾਈ ਸਮੂਹ ਅਤੇ ਕਰਨਾਟਕ ਦੇ ਰਵਾੲਤੀ, ਤੇਲ ਨਿਰਮਾਤਾ ਕਬੀਲਾ ‘ਹੱਕੀ ਪਿੱਕੀ’ ਦਾ 15 ਮੈਂਬਰੀ ਦਲ ਸ਼ਾਮਲ ਹੈ। ਜੋਹਾਨਿਸਬਰਗ ਵਿਚ ਭਾਰਤ ਦੀ ਵਣਜ ਦੂਤ ਅੰਜੂ ਰੰਜਨ ਨੇ ਦਸਿਆ ਕਿ ਲਗਭਗ ਸਾਰੇ ਯਾਤਰੀ ਦਖਣੀ ਸੂਬਿਆਂ ਦੇ ਹਨ, ਜਿਨ੍ਹਾਂ ’ਚੋਂ ਅੱਧੇ ਕੇਰਲ, ਹੈਦਰਾਬਾਦ ਦੇ ਹੀ ਹਨ
ਰੰਜਨ ਨੇ ਪ੍ਰਵਾਸੀ ਭਾਰਤੀਆਂ ਦੇ ਸਮੂਹ ‘ਸਤਗੁਰੂ ਟਰੈਵਲ ਐਂਡ ਇੰਡੀਆ ਕਲੱਬ’ ਦੀ ਸਹਾਇਤਾ ਨਾਲ ਭਾਰਤੀਆਂ ਦੀ ਵਤਨ ਵਾਪਸੀ ਦਾ ਇੰਤਜ਼ਾਮ ਕੀਤਾ। ਇਹ ਸਮੂਹ ਲਗਭਗ ਦੋ ਦਹਕਿਆਂ ਤੋਂ ਦਖਣੀ ਅਫ਼ਰੀਕਾ ਵਿਚ ਭਾਈਚਾਰਕ ਸੇਵਾ ਦਾ ਕੰਮ ਕਰ ਰਿਹਾ ਹੈ। ਰੰਜਨ ਨੇ ਕਿਹਾ,‘‘ਇਕ ਧਾਰਮਕ ਸਮਾਗਮ ਵਿਚ ਸ਼ਾਮਲ ਹੋਣ ਗੋਆ ਤੋਂ ਅਇਆ ਇਸਾਈਆਂ ਦਾ ਇਕ ਸਮੂਹ ਕੋਰੋਨਾ ਤਾਲਾਬੰਦੀ ਕਾਰਨ ਇਥੇ ਫਸ ਗਿਆ ਅਤੇ ਹੋਟਲ ਦਾ ਕਿਰਾਇਆ ਨਾ ਹੋਣ ਕਾਰਨ ਜੇਲ ਪਹੁੰਚ ਗਿਆ।’’ ਉਨ੍ਹਾਂ ਕਿਹਾ,‘‘ਭਾਰਤੀ ਵਣਜ ਸਫ਼ਾਰਖਾਨੇ ਨੇ ਉਨ੍ਹਾਂ ਨੂੰ ਛੁਡਵਾਇਆ ਅਤੇ ਉਨ੍ਹਾਂ ਦੇ ਵਾਪਸ ਜਾਣ ਦਾ ਇੰਤਜ਼ਾਮ ਕੀਤਾ।’’ (ਪੀਟੀਆਈ)