ਬ੍ਰਿਟੇਨ ’ਚ ਚਾਕੂ ਹਮਲਾ ਕਰਨ ਵਾਲਾ ਸ਼ੱਕੀ ਖ਼ੁਫ਼ੀਆ ਵਿਭਾਗ ਦੇ ਨਿਸ਼ਾਨੇ ’ਤੇ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਿਟ੍ਰੇਨ ਦੇ ਇਕ ਪਾਰਕ ਵਿਚ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੀਬੀਆਈ ਸ਼ਰਨਾਰਥੀ ਖ਼ੁਫ਼ੀਆ ਏਜੰਸੀ

File Photo

ਲੰਡਨ, 22 ਜੂਨ : ਬਿਟ੍ਰੇਨ ਦੇ ਇਕ ਪਾਰਕ ਵਿਚ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੀਬੀਆਈ ਸ਼ਰਨਾਰਥੀ ਖ਼ੁਫ਼ੀਆ ਏਜੰਸੀ ਐਮ.ਆਈ.5 ਦੇ ਰਡਾਰ ’ਤੇ ਸੀ। ਬ੍ਰਿਟਿਸ਼ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ ਗਈ।

ਦਖਣੀ ਇੰਗਲੈਂਡ ਦੇ ਰੀਡਿੰਗ ਸ਼ਹਿਰ ਦੇ ਭੀੜਭਾੜ ਵਾਲੇ ਪਾਰਕ ਵਿਚ ਸਨਿਚਰਵਾਰ ਸ਼ਾਮ ਹੋਈ ਇਕ ਘਾਤਕ ਘਟਨਾ ਤੋਂ ਬਾਅਦ 25 ਸਾਲ ਦੇ ਖੈਰੀ ਸਾਦੱਲਾ ਨੂੰ ਬ੍ਰਿਟੇਨ ਅਤਿਵਾਦੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਮਲੇ ਨੂੰ ਅਤਿਵਾਦੀ ਰੋਧੀ ਅਧਿਕਾਰੀਆਂ ਨੇ ਅਤਿਵਾਦੀ ਹਮਲਾ ਕਰਾਰ ਦਿਤਾ ਹੈ। ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਘਟਨਾ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਯੁੱਧ ਗ੍ਰਸਤ ਲੀਬੀਆ ਤੋਂ 2012 ਵਿਚ ਬ੍ਰਿਟੇਨ ਆਇਆ ਸ਼ਰਨਾਰਥੀ ਖ਼ੁਫ਼ੀਆ ਅਧਿਕਾਰੀਆਂ ਦੇ ਨਿਸ਼ਾਨੇ ’ਤੇ ਸੀ ਜੋ ਸ਼ੱਕੀ ਕੱਟੜਪੰਥੀ ਗਤੀਵਿਧੀਆਂ ਨੂੰ ਲੈ ਕੇ ਉਸ ’ਤੇ ਨਜ਼ਰ ਰੱਖ ਰਹੇ ਸਨ। ਸੁਰੱਖਿਆ ਬਲਾਂ ਨੇ ਦਸਿਆ ਕਿ ਸ਼ੱਕੀ 2019 ਵਿਚ ਸੁਰੱਖਿਆ ਵਿਭਾਗ ਦੀ ਨਜ਼ਰ ਵਿਚ ਆਇਆ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੀ ਲਾਲਸਾ ਵਿਦੇਸ਼ ਯਾਤਰਾ ਦੀ ਹੈ ਜੋ ਸ਼ਾਇਦ ਅਤਿਵਾਦ ਲਈ ਹੋਵੇ। (ਪੀਟੀਆਈ)