ਭਾਰਤੀ-ਅਮਰੀਕੀ ਡਾਕਟਰ ’ਤੇ ਸਹਿ-ਕਰਮਚਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

17 ਜੂਨ ਨੂੰ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ

Indian-American doctor accused of sexually assaulting co-worker in California



ਨਿਊਯਾਰਕ: ਕੈਲੀਫੋਰਨੀਆ ਵਿਚ ਇਕ ਭਾਰਤੀ-ਅਮਰੀਕੀ ਡਾਕਟਰ ਸਿਹਤ ਕੇਂਦਰ 'ਚ ਸਹਿ-ਕਰਮਚਾਰੀ ਨੂੰ ਗਲਤ ਢੰਗ ਨਾਲ ਛੂਹਣ ਕਾਰਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।  ਰਚਨਦੀਪ ਸਿੰਘ ਨੂੰ 17 ਜੂਨ ਨੂੰ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਜੇਲ੍ਹ 'ਚ ਰੱਖਿਆ ਗਿਆ। ਹਾਲਾਂਕਿ ਬਾਅਦ 'ਚ ਉਸ ਨੂੰ ਉਸੇ ਦਿਨ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਅਤੇ ਹੁਣ 17 ਅਗਸਤ ਨੂੰ ਉਹ ਕਥਿਤ ਜਿਨਸੀ ਸ਼ੋਸ਼ਣ ਲਈ ਸੈਕਰਾਮੈਂਟੋ ਦੀ ਅਦਾਲਤ 'ਚ ਪੇਸ਼ ਹੋਵੇਗਾ|

ਇਹ ਵੀ ਪੜ੍ਹੋ: ਕਾਂਗਰਸ ਦੀ ‘ਭਾਰਤ ਜੋੜੋ’ ਅਤੇ ਭਾਜਪਾ ਦੀ ‘ਭਾਰਤ ਤੋੜੋ’ ਵਿਚਾਰਧਾਰਾ ਵਿਚਾਲੇ ਲੜਾਈ ਜਾਰੀ: ਰਾਹੁਲ ਗਾਂਧੀ 

ਪੁਲਿਸ ਨੇ 26 ਅਪ੍ਰੈਲ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰਚਨਦੀਪ ਸਿੰਘ ਵਿਰੁਧ ਜਾਂਚ ਸ਼ੁਰੂ ਕੀਤੀ ਸੀ। ਪੀੜਤਾ, ਸਿਹਤ ਕੇਂਦਰ ਦੀ ਕਰਮਚਾਰੀ ਹੈ, ਨੇ ਦੋਸ਼ ਲਾਇਆ ਕਿ ਡਾਕਟਰ ਨੇ ਉਸ ਦੀ ਮਰਜ਼ੀ ਦੇ ਵਿਰੁਧ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 6 ਦਿਨਾਂ ਤੱਕ ਮੌਸਮ ਰਹੇਗਾ ਖ਼ਰਾਬ: 25-26 ਜੂਨ ਨੂੰ ਮੀਂਹ ਲਈ ਯੈਲੋ ਅਲਰਟ

ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਮੁਤਾਬਕ ਰਚਨਦੀਪ ਸਿੰਘ ਨੂੰ ਉਸ ਦੇ ਪ੍ਰਸ਼ਾਸਨ ਦੁਆਰਾ ਰਿਵਰ ਪੁਆਇੰਟ ਪੋਸਟ-ਐਕਿਊਟ ਕੇਅਰ ਫੈਸਿਲਿਟੀ ਤੋਂ ਹਟਾ ਦਿਤਾ ਗਿਆ ਹੈ। ਦੱਸ ਦੇਈਏ ਕਿ ਰਚਨਦੀਪ ਸਿੰਘ ਸਿੰਘ ਨੇ ਸਾਲ 2009 'ਚ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ।