ਹਿਮਾਲਿਆ ਖੇਤਰ ਵਿਚ ਚੀਨ ਹੋਰ ਦੇਸ਼ਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ : ਪੋਂਪੀਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੇ ਪੂਰਬੀ ਲਦਾਖ਼ ਵਿਚ ਭਾਰਤ ਨਾਲ ਹਿੰਸਕ ਝੜਪ ਸਹਿਤ ਗੁਆਂਢੀ ਦੇਸ਼ਾਂ ਨਾਲ ਚੀਨ ਦੇ

ਸ਼ਗਕਾ Pompeo

ਵਾਸ਼ਿੰਗਟਨ, 22 ਜੁਲਾਈ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੇ ਪੂਰਬੀ ਲਦਾਖ਼ ਵਿਚ ਭਾਰਤ ਨਾਲ ਹਿੰਸਕ ਝੜਪ ਸਹਿਤ ਗੁਆਂਢੀ ਦੇਸ਼ਾਂ ਨਾਲ ਚੀਨ ਦੇ ਹਮਲਾਵਰ ਰਵਈਏ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਹਿਮਾਲਿਆ ਖੇਤਰ ਵਿਚ ਬੀਜਿੰਗ ਦੂਜੇ ਦੇਸ਼ਾਂ ਨੂੰ ਧਮਕਾ ਅਤੇ ਪ੍ਰੇਸ਼ਾਨ ਨਹੀਂ ਕਰ ਸਕਦਾ। ਲੰਡਨ ਵਿਚ ਇਕ ਪੱਤਰਕਾਰ ਵਾਰਤਾ ਵਿਚ ਪੋਮਪੀਉ ਨੇ ਕਿਹਾ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮਨਿਕ ਰਾਬ ਨਾਲ ਉਨ੍ਹਾਂ ਦੀ ਗਲਬਾਤ ਵਿਚ ਚੀਨ ਪ੍ਰਮੁਖ ਮੁੱਦਾ ਸੀ। ਪੋਂਪੀਉ ਨੇ ਕਿਹਾ,‘‘ਤੁਸੀ ਉਨ੍ਹਾਂ ਸਮੁੰਦਰੀ ਖੇਤਰਾਂ ਲਈ ਦਾਅਵਾ ਨਹੀਂ ਕਰ ਸਕਦੇ, ਜਿਨਾਂ ’ਤੇ ਤੁਹਾਡਾ ਕੋਈ ਕਾਨੂੰਨੀ ਦਾਅਵਾ ਨਹੀਂ ਹੈ। ਤੁਸੀ ਹਿਮਾਲਿਆ ਖੇਤਰ ਵਿਚ ਦੂਜੇ ਦੇਸ਼ਾਂ ਨੂੰ ਧਮਕਾ ਅਤੇ ਪ੍ਰੇਸ਼ਾਨ ਨਹੀਂ ਕਰ ਸਕਦੇ। ਤੁਸੀ ਅਜਿਹਾ ਨਹੀਂ ਕਰ ਸਕਦੇ ਕਿ ਵਿਸ਼ਵ ਸਿਹਤ ਸੰਗਠਨ ਵਰਗੀਆਂ ਆਲਮੀ ਸੰਸਥਾਵਾਂ ਨਾਲ ਕੰਮ ਵੀ ਕਰਦੇ ਰਹੋ ਅਤੇ ਉਨਾਂ ਦਾ ਇਸਤੇਮਾਲ ਅਪਣੇ ਕੀਤੇ ਕੁ-ਕਰਮਾਂ ਨੂੰ ਲੁਕਾਉਣ ਲਈ ਵੀ ਕਰੋ।’’ (ਪੀਟੀਆਈ)