ਅਮਰੀਕਾ ਨੇ ਚੀਨ ਨੂੰ ਹਿਊਸਟਨ ਵਿਚ ਅਪਣਾ ਸਫ਼ਾਰਤਖ਼ਾਨਾ ਬੰਦ ਕਰਨ ਦੇ ਹੁਕਮ ਦਿਤੇ : ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਕਰ ਅਮਰੀਕਾ ਨੇ ਅਪਣਾ ਫ਼ੈਸਲਾ ਨਾ ਬਦਲਿਆ ਤਾਂ ਸਖ਼ਤ ਜਵਾਬੀ ਉਪਾਅ ਕੀਤੇ ਜਾਣਗੇ

The United States has ordered China to close its embassy in Houston

ਬੀਜਿੰਗ, 22 ਜੁਲਾਈ : ਚੀਨ ਨੇ ਬੁਧਵਾਰ ਨੂੰ ਕਿਹਾ ਕਿ ਅਮਰੀਕਾ ਨੇ ਉਸ ਨੂੰ ਹਿਊਸਟਨ ਸਥਿਤ ਅਪਣਾ ਵਣਜ ਸਫ਼ਾਰਤਖ਼ਾਨਾ ਬੰਦ ਕਰਨ ਦਾ ਹੁਕਮ ਦਿਤਾ ਹੈ। ਚੀਨ ਨੇ ਇਸ ਨੂੰ ਅਪਮਾਨਜਨਕ ਅਤੇ ਅਣਉਚਿਤ ਕਦਮ ਦਸਿਆ ਹੈ ਜਿਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਨੂੰ ਨੁਕਸਾਨ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਅਮਰੀਕੀ ਕਦਮ ਦੀ ਨਿੰਦਾ ਕੀਤੀ। ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆਂ ਦੀਆਂ ਦੇ ਦੋ ਸੱਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਤਣਾਅ ਵੱਧ ਰਿਹਾ ਹੈ। ਉਨ੍ਹਾਂ ਸੂਚੇਤ ਕੀਤਾ ਕਿ ਜੇਕਰ ਅਮਰੀਕਾ ਨੇ ਅਪਣਾ ਫ਼ੈਸਲਾ ਨਹੀਂ ਬਦਲਦਾ ਤਾਂ ਸਖ਼ਤ ਜਵਾਬੀ ਉਪਾਅ ਕੀਤੇ ਜਾਣਗੇ।

ਵਾਂਗ ਨੇ ਰੋਜ਼ਾਨਾ ਪੱਤਰਕਾਰ ਵਾਰਤਾ ਵਿਚ ਕਿਹਾ,‘‘ਕੁਝ ਸਮੇਂ ਵਿਚ ਹਿਊਸਟਨ ਵਿਚ ਚੀਨ ਦੇ ਮਹਾਂਵਣਜ ਸਫ਼ਾਰਤਖ਼ਾਨੇ ਨੂੰ ਇਕ ਪਾਸੜ ਤਰੀਕੇ ਨਾਲ ਬੰਦ ਕਰਨਾ, ਚੀਨ ਵਿਰੁਧ ਉਸ ਦੇ (ਅਮਰੀਕਾ ਦੇ) ਕਦਮਾਂ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ।’’ ਅਮਰੀਕਾ ਵਲੋਂ ਕੋਈ ਤੁਰਤ ਪੁਸ਼ਟੀ ਜਾਂ ਸਪੱਸ਼ਟੀਕਰਨ ਨਹੀਂ ਹੈ। ਹਿਊਸਟਨ ਵਿਚ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਵਣਜ ਸਫ਼ਾਰਤਖ਼ਾਨੇ ਵਿਚ ਅੱਗ ਦੀ ਸੂਚਨਾ ’ਤੇ ਪ੍ਰਤੀਕਿਰਿਆ ਦਿਤੀ। ਹਿਊਸਟਨ ਕਰੋਨਿਕਲ ਨੇ ਪਲਿਸ ਦੇ ਹਵਾਲੇ ਨਾਲ ਖ਼ਬਰ ਦਿਤੀ ਹੈ ਕਿ ਪ੍ਰਤਖਦਰਸ਼ੀਆਂ ਨੇ ਦਸਿਆ ਕਿ ਲੋਕ ਕੂੜੇ ਦੇ ਡੱਬੇ ਵਰਗੀ ਚੀਜ਼ ਵਿਚ ਕਾਗ਼ਜ਼ ਜਲਾ ਰਹੇ ਸਨ। (ਪੀਟੀਆਈ)