ਮੈਲਬੋਰਨ, 22 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ) : ਕੋਰੋਨਾ ਵਾਇਰਸ ਦਾ ਕਹਿਰ ਆਸਟਰੇਲੀਆ ਵਿਚ ਵੀ ਜਾਰੀ ਹੈ। ਆਸਟਰੇਲੀਆ ਵਿਚ ਇਸ ਵਾਇਰਸ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਜਿਸ ਕਾਰਨ ਪੀੜ੍ਹਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਸ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਦ ਬੀਤੇ ਕੱਲ ਸਭ ਤੋ ਵੱਧ ਲਗਭਗ 484 ਦੇ ਕਰੀਬ ਮਰੀਜ਼ਾ ਦੀ ਗਿਣਤੀ ਦੇ ਅੰਕੜੇ ਸਾਹਮਣੇ ਆਏ ਹਨ। ਵਿਕਟੋਰੀਆਂ ਸੂਬੇ ਦੇ ਪ੍ਰੀਮੀਅਰ ਭਾਵ ਮੁੱਖ ਮੰਤਰੀ ਦੁਆਰਾ ਇਸ ਵਾਇਰਸ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਵਿਕਟੋਰੀਆ ਸੂਬੇ ਵਿਚ ਵੀਰਵਾਰ ਤੋਂ 12 ਸਾਲ ਤੋਂ ਉਪਰ ਦੀ ਉਮਰ ਵਾਲੇ ਹਰ ਨਾਗਰਿਕ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਪੁਲਿਸ ਦੁਆਰਾ ਜੁਰਮਾਨੇ ਵੀ ਕੀਤੇ ਜਾਣਗੇ। ਇਸ ਦੇ ਨਾਲ ਹੀ ਪ੍ਰੀਮੀਅਰ ਨੇ ਲੋਕਾਂ ਨੂੰ ਬਿਨਾ ਜ਼ਰੂਰੀ ਕੰਮਾਂ ਤੋਂ ਬਾਹਰ ਨਾ ਜਾਣ ਦੀ ਅਪੀਲ ਕਰਦੇ ਹੋਏ ਤੀਜੇ ਦਰਜੇ ਦੀਆ ਪਾਬੰਦੀਆਂ ਪਹਿਲਾਂ ਤੋਂ ਹੀ ਲਾਗੂ ਕੀਤੀਆਂ ਹੋਈਆਂ ਹਨ।
ਵਾਇਰਸ ਕਾਰਨ ਹੁਣ ਤਕ ਆਸਟਰੇਲੀਆ ਵਿਚ 126 ਦੇ ਕਰੀਬ ਮੌਤਾਂ ਹੋ ਚੁਕੀਆ ਹਨ।
ਇਗਤਾ ਝਪਦੂਦ