ਸਪੇਨ ਦੀ ਸੰਸਦ ਵਿਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜੇ ਸੰਸਦ ਮੈਂਬਰ
ਥੋੜੇ ਸਮੇਂ ਲਈ ਸੰਸਦ ਵਿਚ ਮੱਚ ਗਈ ਹਫੜਾ-ਦਫੜੀ
ਸਪੇਨ ਦੀ ਸੰਸਦ ਵਿਚ ਚੂਹਾ ਵੜ ਗਿਆ ਜਿਸ ਨਾਲ ਸੰਸਦ ਵਿਚ ਹਫੜਾ ਦਫੜੀ ਮਚ ਗਈ। ਸੰਸਦ ਮੈਂਬਰ ਕਾਰਵਾਈ ਤੋਂ ਭੱਜਦੇ ਵੇਖੇ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
ਦਰਅਸਲ, ਵੀਰਵਾਰ ਨੂੰ ਸਪੇਨ ਦੇ ਸੇਵਿਲੇ ਵਿੱਚ ਅੰਡੇਲੂਸੀਆ ਦੀ ਸੰਸਦ ਵਿੱਚ ਕਾਰਵਾਈ ਚੱਲ ਰਹੀ ਸੀ ਕਿ ਅਚਾਨਕ ਸੰਸਦ ਵਿਚ ਚੂਹਾ ਵੜ ਗਿਆ। ਚੂਹੇ ਤੇ ਵੜਨ ਮਗਰੋਂ ਇਕ ਮਹੱਤਵਪੂਰਨ ਮੁੱਦੇ 'ਤੇ ਵੋਟ ਪਾਉਣ ਦੀ ਬਜਾਏ ਸੰਸਦ ਮੈਂਬਰ ਇਧਰ ਉਧਰ ਭੱਜਣ ਲੱਗ ਪਏ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ, ਖੇਤਰੀ ਸਪੀਕਰ ਮਾਰਟਾ ਬਾਸਕੇਟ ਬੋਲ ਰਹੀ ਸੀ ਜਦੋਂ ਉਸਨੇ ਸੰਸਦ ਵਿੱਚ ਇੱਕ ਚੂਹਾ ਵੇਖਿਆ ਤਾਂ ਉਸਦੀ ਚੀਕ ਨਿਕਲ ਗਈ ਅਤੇ ਫਿਰ ਚੂਹੇ ਦੇ ਡਰੋਂ ਆਪਣੇ ਮੂੰਹ ਨ ਤੇ ਹੱਥ ਰੱਖ ਲਿਆ।
ਇਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਆਪਣੀਆਂ ਕੁਰਸੀਆਂ ਛੱਡ ਕੇ ਭੱਜ ਗਏ ਅਤੇ ਥੋੜੇ ਸਮੇਂ ਲਈ ਸੰਸਦ ਵਿਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਚੂਹਾ ਕਾਫ਼ੀ ਵੱਡਾ ਸੀ। ਇਸੇ ਕਰਕੇ ਸੰਸਦ ਮੈਂਬਰ ਉਸ ਤੋਂ ਡਰ ਗਏ। ਹਾਲਾਂਕਿ, ਬਾਅਦ ਵਿੱਚ ਚੂਹੇ ਨੂੰ ਫੜ ਲਿਆ ਗਿਆ।