ਮੋਦੀ ਨੂੰ ਗਲੇ ਲਗਾਇਆ ਤਾਂ ਅਪਣੇ ਲੋਕ ਹੀ ਸਨ ਨਾਖੁਸ਼ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਸੰਸਦ ਵਿਚ ਜਦੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਇਆ ਸੀ ਤਾਂ ਉਨ੍ਹਾਂ ਦੀ ਹੀ ਪਾਰਟੀ...

Rahul Gandhi

ਹੈਂਬਰਗ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਸੰਸਦ ਵਿਚ ਜਦੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾਇਆ ਸੀ ਤਾਂ ਉਨ੍ਹਾਂ ਦੀ ਹੀ ਪਾਰਟੀ ਦੇ ਕੁੱਝ ਮੈਂਬਰਾਂ ਨੂੰ ਇਹ ਪਸੰਦ ਨਹੀਂ ਆਇਆ ਸੀ।  ਜਰਮਨੀ ਦੇ ਹੈਂਬਰਗ ਵਿਚ ਅਪਣੇ ਭਾਸ਼ਣ ਵਿਚ ਰਾਹੁਲ ਨੇ ਕਿਹਾ ਕਿ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦੇਣਾ ਬਿਲਕੁੱਲ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਮੱਸਿਆ ਦਾ ਹੱਲ ਕਰਨ ਲਈ ਤੁਹਾਨੂੰ ਉਸ ਨੂੰ ਸਵੀਕਾਰ ਕਰਨਾ ਹੋਵੇਗਾ। ਰਾਹੁਲ ਗਾਂਧੀ ਨੇ ਭਾਰਤ ਅਤੇ ਪਿਛਲੇ 70 ਸਾਲਾਂ ਵਿਚ ਉਸ ਦੀ ਤਰੱਕੀ ਦੇ ਬਾਰੇ ਵੀ ਬੋਲਿਆ।

ਸੰਸਦ ਵਿਚ ਪਿਛਲੇ ਮਹੀਨੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਗਲੇ ਲਗਾਉਣ ਦੇ ਕਿੱਸੇ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਸੰਸਦ ਵਿਚ ਮੈਂ ਪ੍ਰਧਨ ਮੰਤਰੀ ਮੋਦੀ ਨੂੰ ਗਲੇ ਲਗਾਇਆ ਤਾਂ ਮੇਰੀ ਪਾਰਟੀ ਦੇ ਕੁੱਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਪੀਐਮ ਨੂੰ ਗਲੇ ਲਗਾਉਣ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਅਹਿੰਸਾ ਭਾਰਤ ਦੇ ਇਤਹਾਸ ਦਾ ਮੂਲ ਮੰਤਰ ਰਿਹਾ ਹੈ। ਇਹੀ ਭਾਰਤੀ ਹੋਣ ਦਾ ਅਹਿਸਾਸ ਹੈ। ਜੇਕਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਇਹ ਉਸ ਦੀ ਪ੍ਰਤੀਕਿਰਿਆ ਹੈ।

ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦੇਣਾ ਬੇਵਕੂਫ਼ੀ ਭਰਿਆ ਹੈ। ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਹੈ। ਇਹ ਕਿਵੇਂ ਕਾਬੂ ਹੋਵੇਗਾ, ਇਹ ਸਿਰਫ਼ ਤੁਹਾਡੇ ਜਵਾਬ 'ਤੇ ਨਿਰਭਰ ਕਰਦਾ ਹੈ। ਰਾਹੁਲ ਨੇ ਕਿਹਾ ਕਿ ਮੈਂ ਅਪਣੀ ਪਾਰਟੀ ਨੂੰ ਕਹਿਣਾ ਚਾਹੁੰਦਾ ਸੀ ਕਿ ਦੁਨੀਆਂ ਵਿਚ ਸਿਰਫ਼ ਮਾੜੇ ਲੋਕ ਨਹੀਂ ਹਨ। ਬਹੁਤ ਸਾਰੇ ਲੋਕ ਪਿਆਰ ਵਿਚ ਭਰੋਸਾ ਵੀ ਰੱਖਦੇ ਹਨ। ਇਹ ਉਨ੍ਹਾਂ ਨੂੰ ਪਸੰਦ ਨਹੀਂ ਆਇਆ। ਗਾਂਧੀ ਨੇ ਅਪਣੇ ਸੁਰਗਵਾਸੀ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਵੀ ਬੋਲਿਆ।  

ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਸ਼੍ਰੀਲੰਕਾ ਵਿਚ ਅਪਣੇ ਪਿਤਾ ਦੇ ਕਾਤਲਾਂ ਨੂੰ ਮਰਿਆ ਪਿਆ ਦੇਖਿਆ ਤਾਂ ਮੈਨੂੰ ਵਧੀਆ ਨਹੀਂ ਲਗਿਆ। ਮੈਂ ਉਸ ਵਿਚ ਉਹਨਾਂ ਦੇ ਰੋਂਦੇ ਹੋਏ ਬੱਚਿਆਂ ਨੂੰ ਦੇਖਿਆ। ਲਿਬਰੇਸ਼ਨ ਟਾਈਗਰਸ ਆਫ਼ ਤਮਿਲ ਈਲਮ (ਲਿੱਟੇ) ਮੁਖੀ ਵੀ ਪ੍ਰਭਾਕਰਣ ਰਾਜੀਵ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਉਸ ਨੂੰ ਸ਼੍ਰੀਲੰਕਾਈ ਸੈਨਿਕਾਂ ਨੇ 2009 ਵਿਚ ਮਾਰ ਗਿਰਾਇਆ ਸੀ।