ਚੂਹੇ 'ਤੇ ਅਧਿਐਨ : ਨੱਕ ਰਾਹੀਂ ਟੀਕਾ ਦੇਣ ਨਾਲ ਕੋਰੋਨਾ ਦੀ ਲਾਗ ਨੂੰ ਰੋਕਣ 'ਚ ਮਿਲੀ ਸਫ਼ਲਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਨੇ ਕੋਵਿਡ -19 ਵਿਰੁਧ ਇਕ ਟੀਕਾ ਤਿਆਰ ਕੀਤਾ ਹੈ,  ਜਿਸ ਦੀ ਖ਼ੁਰਾਕ ਨੱਕ ਰਾਹੀਂ ਦਿਤੀ

corona vaccine

ਵਾਸ਼ਿੰਗਟਨ: ਵਿਗਿਆਨੀਆਂ ਨੇ ਕੋਵਿਡ -19 ਵਿਰੁਧ ਇਕ ਟੀਕਾ ਤਿਆਰ ਕੀਤਾ ਹੈ,  ਜਿਸ ਦੀ ਖ਼ੁਰਾਕ ਨੱਕ ਰਾਹੀਂ ਦਿਤੀ ਜਾ ਸਕਦੀ ਹੈ ਅਤੇ ਚੂਹਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਵਿਚ ਕਾਰਗਰ ਸਾਬਤ ਹੋਈ ਹੈ।

 ਪ੍ਰਕਾਸ਼ਤ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਵਿਡ -19 ਦੇ ਕਈ ਟੀਕਿਆਂ 'ਤੇ ਪ੍ਰੀਖਣ ਚਲ ਰਿਹਾ ਹੈ। ਹੋਰ ਟੀਕਿਆਂ ਦੇ ਮੁਕਾਬਲੇ 'ਚ ਇਸ ਟੀਕੇ ਨੂੰ ਲਾਗ ਦੀ ਸ਼ੁਰੂਆਤੀ ਥਾਂ ਨੱਕ 'ਚ ਪਾਇਆ ਜਾ ਸਕਦਾ ਹੈ ਅਤੇ ਪ੍ਰਤੀਰੋਧਕ ਸਮਰਥਾ ਨੂੰ ਵੀ ਬਿਹਤਰ ਕਰਨ 'ਚ ਮਦਦ ਮਿਲੀ।

ਖੋਜਕਰਤਾਵਾਂ ਮੁਤਾਬਕ ਨੱਕ ਰਾਹੀਂ ਟੀਕੇ ਦੀ ਖ਼ੁਰਾਕ ਦੇਣ ਨਾਲ ਪੂਰੇ ਸਰੀਰ 'ਚ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ ਕਰਨ 'ਚ ਮਦਦ ਮਿਲਦੀ ਹੈ ਪਰ ਇਹ ਲੱਕ ਅਤੇ ਸਾਹ ਤੰਤਰ 'ਚ ਖ਼ਾਸਾ ਅਸਰਦਾਰ ਸਾਬਤ ਹੋਇਆ ਹੈ ਅਤੇ ਰਸਤਾ ਰੋਕ ਕੇ ਲਾਗ ਨੂੰ ਪੁਰੇ ਸਰੀਰ 'ਚ ਫੈਲਣ ਤੋਂ ਰੋਕਦਾ ਹੈ। 

ਇਸ ਅਧਿਐਨ ਟੀਮ 'ਚ ਅਮਰੀਕਾ ਦੇ ਵਾਸਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾ ਵੀ ਸਨ। ਕੁਝ ਹੋਰ ਜਾਨਵਰਾ ਅਤੇ ਇਨਸਾਨਾਂ 'ਤੇ ਇਸ ਟੀਕੇ ਦਾ ਪ੍ਰੀਖਣ ਕਰਨ ਦੀ ਯੋਜਨਾ ਹੈ ਕਿ ਕੀ ਇਹ ਕੋਵਿਡ 19 ਲਾਗ ਨੂੰ ਰੋਕਣ 'ਚ ਕਾਰਗਰ ਅਤੇ ਸੁਰੱਖਿਅਤ ਹੈ।

ਅਮਰੀਕਾ ਦੇ ਵਾਸਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾ ਮਾਈਕਲ ਐਸ ਡਾਇਮੰਡ ਨੇ ਕਿਹਾ, ''ਨੱਕ ਦੇ ਉੱਤਲੇ ਹਿੱਸੇ ਦੇ ਸੈੱਲ 'ਚ ਮਜ਼ਬੂਤ ਰੋਗ ਪ੍ਰਤੀਰੋਧਕ ਤੰਤਰ ਦੇਖ ਕੇ ਸਾਨੂੰ ਕਾਫ਼ੀ ਖ਼ੁਸ਼ੀ ਹੋਈ। ਵਾਇਰਸ ਦੇ ਲਾਗ ਨੂੰ ਇਸ ਨੇ ਰੋਕਣ ਦਾ ਕੰਮ ਕੀਤਾ।