ਭਾਰਤ 'ਚ ਕੋਰੋਨਾ ਦੇ ਮਾਮਲੇ 56 ਲੱਖ ਤੋਂ ਪਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 24 ਘੰਟਿਆਂ 'ਚ 1085 ਮੌਤਾਂ

image

ਨਵੀਂ ਦਿੱਲੀ, 23 ਸਤੰਬਰ : ਭਾਰਤ 'ਚ  ਕੋਰੋਨਾ ਵਾਇਰਸ ਦੇ ਇਕ ਦਿਨ 'ਚ 83,347 ਮਾਮਲੇ ਅਉਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਕੁੱਲ ਅੰਕੜਾ 56 ਲੱਖ ਤੋਂ ਵਧੇਰੇ ਹੋ ਗਿਆ ਹੈ ਜਦਕਿ ਇਨ੍ਹਾਂ 'ਚੋਂ 45 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁਕੇ ਹਨ। ਕੇਂਦਰੀ ਸਿਹਤ ਵਿਭਾਗ ਨੇ ਦਸਿਆ ਕਿ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 81.25 ਫ਼ੀ ਸਦੀ ਹੋ ਗਈ ਹੈ।

image

ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ 'ਚ 83,347 ਮਾਮਲੇ ਆਉਣ ਉਪਰੰਤ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 56,46,010 ਹੋ ਗਈ ਹੈ ਜਦ ਕਿ 1085 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 90020 ਹੋ ਗਈ ਹੈ। ਭਾਰਤ 'ਚ ਹੁਣ ਤਕ 4587613 ਲੋਕ ਠੀਕ ਹੋ ਚੁਕੇ ਹਨ। ਹੁਣ ਮ੍ਰਿਤਕ ਦਰ ਘਟ ਕੇ 1.59 ਫ਼ੀ ਸਦੀ ਰਹਿ ਗਈ ਹੈ। ਦੇਸ਼ 'ਚ ਹੁਣ 968377 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਆਈ.ਸੀ.ਆਮ.ਆਰ. ਅਨੁਸਾਰ ਦੇਸ਼ 'ਚ 22 ਸਤੰਬਰ ਤਕ ਕੁਲ 66279462 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ। ਪਿਛਲੇ 24 ਘੰਟਿਆਂ 'ਚ 1085 ਮਰੀਜ਼ਾਂ ਦੀ ਮੌਤ 'ਚੋਂ 392 ਮਹਾਰਾਸ਼ਟਰ ਤੋਂ, ਕਰਨਾਟਕ ਤੋਂ 83, ਉਤਰ ਪ੍ਰਦੇਸ ਤੋਂ 77,  ਤਾਮਿਲਨਾਡੂ ਤੋਂ 76, ਪੰਜਾਬ ਤੋਂ 66, ਪਛਮੀ ਬੰਗਾਲ ਤੋਂ 62, ਆਂਧਰਾ ਪ੍ਰਦੇਸ਼ ਤੋਂ 51 ਅਤੇ ਦਿੱਲੀ ਤੋਂ 27 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ ਹੁਣ ਤਕ ਕੁੱਲ 90020 ਮਰਨ ਵਾਲਿਆਂ 'ਚੋਂ ਮਹਾਰਾਸ਼ਟਰ ਤੋਂ 33407,  ਤਾਮਿਲਨਾਡੂ ਤੋਂ 8947, ਆਂਧਰਾ ਪ੍ਰਦੇਸ਼ ਤੋਂ 5461, ਉਤਰ ਪ੍ਰਦੇਸ ਤੋ 5212, ਦਿੱਲੀ ਤੋਂ 5051, ਪੱਛਮੀ ਬੰਗਾਲ ਤੋਂ 4483, ਗੁਜਰਾਤ ਤੋਂ 3352, ਪੰਜਾਬ ਤੋਂ  2926 ਅਤੇ ਮੱਧ ਪ੍ਰਦੇਸ ਤੋਂ 2035 ਲੋਕਾਂ ਦੀ ਮੌਤ ਹੋਈ ਹੈ। ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਮ੍ਰਿਤਕਾਂ 'ਚੋਂ 70 ਫ਼ੀ ਸਦੀ ਕਿਸੋ ਹੋਰ ਬਿਮਾਰੀ ਤੋਂ ਵੀ ਪੀੜਤ ਸਨ। (ਏਜੰਸੀ)