ਅਮਰੀਕਾ ਦੇ ਮਿਗੇਲ ਮੋਰਾਲੇਸ ਦੀ ਲੱਗੀ ਲਾਟਰੀ, ਜਿੱਤੇ 2 ਕਰੋੜ ਰੁਪਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੌਫ਼ੀ ਪੀਣ ਲੱਗਿਆ ਖ਼ਰੀਦੀ ਸੀ ਲਾਟਰੀ ਟਿਕਟ

The bright luck of America's Miguel Morales

 

ਨਿਊਯਾਰਕ: ਕੁਝ ਲੋਕਾਂ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਕਈ ਵਾਰ ਲੋਕ ਉਨ੍ਹਾਂ ਤੋਂ ਈਰਖਾ ਕਰਨ ਲੱਗ ਪੈਂਦੇ ਹਨ। ਹੁਣ ਅਮਰੀਕਾ ਦੇ ਵਰਜੀਨੀਆ ਦੇ ਇਕ ਵਿਅਕਤੀ ਨੂੰ ਲੈ ਲਓ। ਇਹ ਵਿਅਕਤੀ ਗੈਸ ਸਟੇਸ਼ਨ 'ਤੇ ਕੌਫੀ ਪੀਣ ਲਈ ਰੁਕਿਆ ਸੀ, ਪਰ ਜਦੋਂ ਉਹ ਉੱਥੋਂ ਨਿਕਲਿਆ ਤਾਂ ਲਗਭਗ ਉਹ ਕਰੀਬ 2.5 ਲੱਖ ਡਾਲਰ ਜਿੱਤ ਚੁੱਕਾ ਸੀ। 

ਇਹ ਕਹਾਣੀ ਹੈ ਅਮਰੀਕਾ ਦੇ ਵਰਜੀਨੀਆ ਦੇ ਕਾਲਪੇਪਰ ਦੇ ਰਹਿਣ ਵਾਲੇ ਮਿਗੇਲ ਮੋਰਾਲੇਸ ਦੀ। ਮਈਗਲ ਨੇ ਵਰਜੀਨੀਆ ਲਾਟਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੌਫ਼ੀ ਲਈ ਰੁਕਿਆ ਸੀ ਅਤੇ ਉਦੋਂ ਹੀ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ।

ਮੋਰਾਲੇਸ ਨੇ ਖੁਲਾਸਾ ਕੀਤਾ ਕਿ ਉਹ ਕੌਫੀ ਪੀਣ ਲਈ ਔਰੇਂਜ ਵਿਚ ਬੀਪੀ ਸ਼ਾਰਟਸ ਫੂਡ ਮਾਰਟ ਗਿਆ ਸੀ ਉਸ ਨੇ ਉੱਥੇ ਗੋਲਡ ਜੈਕਪਾਟ ਸਕ੍ਰੈਚ-ਆਫ ਲਾਟਰੀ ਟਿਕਟ ਖਰੀਦਣ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਟਿਕਟ ਸਕ੍ਰੈਚ ਕੀਤੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਨੇ 2.5 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਉਸ ਨੇ ਕਿਹਾ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇੰਨੀ ਵੱਡੀ ਰਕਮ ਜਿੱਤ ਸਕਦਾ ਹਾਂ। ਮੋਰਾਲੇਸ ਨੇ ਕਿਹਾ ਕਿ ਉਹ ਇਸ ਪੈਸੇ ਵਿੱਚੋਂ ਕੁਝ ਆਪਣੇ ਪਰਿਵਾਰ 'ਤੇ ਖ਼ਰਚ ਕਰੇਗਾ ਅਤੇ ਕੁਝ ਬਚਤ ਖਾਤੇ ਵਿਚ ਪਾਵੇਗਾ।