ਟਰੰਪ ਨੇ ਭਾਰਤ, ਚੀਨ ਤੇ ਰੂਸ 'ਤੇ ਲਗਾਏ ਗੰਦਗੀ ਨਾਲ ਨਾ ਨਿਪਟਣ ਦੇ ਇਲਜ਼ਾਮ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ - ਇਨ੍ਹਾਂ ਦੇਸ਼ਾਂ 'ਚ ਸਾਹ ਲੈਣਾ ਮੁਸ਼ਕਿਲ 

Donald Trump

ਵਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ , ਭਾਰਤ ਅਤੇ ਰੂਸ 'ਤੇ ਦੂਸ਼ਿਤ ਹਵਾ ਨੂੰ ਰੋਕਣ ਲਈ ਢੁਕਵੇਂ ਕਦਮ ਨਾ ਚੁੱਕਣ ਦਾ ਆਰੋਪ ਲਗਾਇਆ ਹੈ। ਉਹਨਾਂ ਨੇ ਇਹ ਇਲਜ਼ਾਮ ਲਗਾਉਂਦੇ ਹੋਏ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ਦੇ ਅਮਰੀਕਾ ਦੇ ਕਦਮ ਨੂੰ ਸਹੀ ਠਹਿਰਾਇਆ ਹੈ। 

ਨੈਸ਼ਵਿਲ ਦੀ ਬੈਲਮੌਂਟ ਯੂਨੀਵਰਸਿਟੀ ਵਿਚ ਰਾਸ਼ਟਰਪਤੀ ਦੇ ਅਹੁਦੇ 'ਤੇ ਚੋਣਾਂ ਦੀ ਆਖਰੀ ਬਹਿਸ ਦੌਰਾਨ ਟਰੰਪ ਨੇ ਕਿਹਾ, "ਚੀਨ ਵੱਲ ਦੇਖੋ, ਕਿੰਨਾ ਗੰਦਾ ਹੈ। ਰੂਸ ਨੂੰ ਦੇਖੋ, ਭਾਰਤ ਵੱਲ ਦੇਖੋ, ਉਹ ਇੰਨੇ ਗੰਦੇ ਹਨ। ਹਵਾ ਬਹੁਤ ਗੰਦੀ ਹੈ।" 

ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨਾਲ ਲਗਭਗ 90 ਮਿੰਟ ਦੀ ਬਹਿਸ ਦੌਰਾਨ ਟਰੰਪ ਨੇ ਮੌਸਮ ਤਬਦੀਲੀ ਦੇ ਸਵਾਲ 'ਤੇ ਕਿਹਾ, “ਇਸ ਪ੍ਰਸ਼ਾਸਨ ਦੇ ਅਧੀਨ 35 ਸਾਲਾਂ ਦੀ ਤੁਲਨਾ ਵਿਚ ਨਿਕਾਸ ਦੀ ਸਥਿਤੀ ਬਿਹਤਰ ਹੈ। ਅਸੀਂ ਉਦਯੋਗ ਦੇ ਨਾਲ ਚੰਗੀ ਤਰ੍ਹਾਂ ਕੰਮ ਕਰਦੇ ਹਾਂ।

ਉਹਨਾਂ ਨੇ ਕਿਹਾ ਕਿ "ਅਸੀਂ ਪੈਰਿਸ ਸਮਝੌਤੇ ਤੋਂ ਵੱਖ ਹੋ ਗਏ ਹਾਂ ਕਿਉਂਕਿ ਅਸੀਂ ਖਰਬਾਂ ਡਾਲਰ ਖਰਚ ਕਰਨੇ ਸਨ ਅਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ।" ਟਰੰਪ ਨੇ ਵਾਰ ਵਾਰ ਭਾਰਤ ਅਤੇ ਚੀਨ ਵਰਗੇ ਦੇਸ਼ਾਂ 'ਤੇ ਮੌਸਮ ਤਬਦੀਲੀ' ਤੇ ਢੁਕਵੇਂ ਕਦਮ ਨਾ ਚੁੱਕਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਸਾਹ ਲੈਣਾ ਅਸੰਭਵ ਹੈ। ਦੱਸ ਦਈਏ ਕਿ ਟਰੰਪ ਨੇ 2017 ਵਿਚ ਅਮਰੀਕਾ ਨੂੰ 2015 ਪੈਰਿਸ ਜਲਵਾਯੂ ਸਮਝੌਤੇ ਨਾਲੋਂ ਖ਼ੁਦ ਨੂੰ ਅਲੱਗ ਕਰ ਲਿਆ ਸੀ।