ਪਿਓ ਨੇ ਫੇਸਬੁੱਕ 'ਤੇ ਲਗਾਈ ਅਪਣੀ ਨਾਬਾਲਗ ਧੀ ਦੀ ਬੋਲੀ, ਜਿੱਤਿਆ ਮੋਟਾ ਮਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧੀਆਂ ਹਰ ਕੀਸੇ ਨੂੰ ਪਿਆਰੀਆਂ ਹੁੰਦੀਆਂ ਹਨ। ਜੇ ਗਲ ਕਿਤੀ ਜਾਵੇ ਪਿਓ ਦੀ ਤਾਂ ਧੀਆਂ 'ਚ ਪਿਓ ਦੀ ਜਾਨ ਵਸਦੀ ਹੈ ਪਰ ਜੇਕਰ ਇਹੀ ਪਿਓ ਅਪਣੀ ਧੀ ਦੀ ਬੋਲੀ...

Sold on Facebook

ਸੂਡਾਨ (ਭਾਸ਼ਾ): ਧੀਆਂ ਹਰ ਕੀਸੇ ਨੂੰ ਪਿਆਰੀਆਂ ਹੁੰਦੀਆਂ ਹਨ। ਜੇ ਗਲ ਕਿਤੀ ਜਾਵੇ ਪਿਓ ਦੀ ਤਾਂ ਧੀਆਂ 'ਚ ਪਿਓ ਦੀ ਜਾਨ ਵਸਦੀ ਹੈ ਪਰ ਜੇਕਰ ਇਹੀ ਪਿਓ ਅਪਣੀ ਧੀ ਦੀ ਬੋਲੀ ਲਗਾਵੇ ਤਾਂ ਭਰੋਸਾ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ। ਅਜਿਹਾ ਹੀ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਅ ਹੈ ਸੁਡਾਨ ਤੋਂ ਜਿੱਥੇ ਇਕ ਪਿਓ ਨੇ ਅਪਣੀ 17 ਸਾਲਾਂ ਨਾਬਾਲਿਗ ਧੀ ਦੀ ਦੁਲਹਨ ਦੇ ਰੂਪ 'ਚ ਬੋਲੀ ਲਗਾਈ ਹੈ।

ਦੱਸ ਦਈਏ ਕਿ ਇਸ ਨੀਲਾਮੀ ਨੂੰ ਉਸ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ 'ਤੇ ਪੋਸਟ ਕੀਤਾ। ਜ਼ਿਕਰਯੋਗ ਹੈ ਕਿ ਇਸ ਬੋਲੀ 'ਚ ਪੰਜ ਲੋਕਾਂ ਨੇ ਹਿੱਸਾ ਲਿਆ , ਜਿਨ੍ਹਾਂ ਵਿਚੋਂ ਇਕ ਵਿਅਕਤੀ ਇਲਾਕੇ ਦੇ ਡਿਪਟੀ ਜਨਰਲ ਸਨ। ਦੂਜੇ ਪਾਸੇ ਦ ਇਨਕਿਊਸਿਟਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਪੋਸਟ ਵਾਇਰਲ ਹੋਣ ਦੇ ਬਾਅਦ ਮਾਨਵ ਅਧਿਕਾਰ ਕਰਮਚਾਰੀਆਂ ਨੇ ਫੇਸਬੁਕ ਦੀ ਆਲੋਚਨਾ ਕੀਤੀ।

ਤੁਹਾਨੂੰ ਦੱਸ ਦਈਏ ਕਿ ਮਾਮਲਾ ਦੱਖਣ ਸੂਡਾਨ ਦਾ ਹੈ ਜਿੱਥੇ ਇਕ ਆਦਮੀ ਜਿਸਦੀ ਅੱਠ ਪਤਨੀਆਂ ਸਨ, ਉਸ ਨੇ ਇਹ ਨੀਲਾਮੀ ਜਿੱਤੀ ਅਤੇ ਜਿੱਤ ਤੋਂ ਬਾਅਦ ਕੁੜੀ ਦੇ ਪਿਤਾ ਨੂੰ 500 ਗਾਵਾਂ, ਦੋ ਲਗਜ਼ਰੀ ਕਾਰਾਂ, ਦੋ ਬਾਈਕਾਂ, ਇਕ ਕਿਸ਼ਤੀ, ਮੋਬਾਈਲ ਫੋਨ ਅਤੇ 10,000 ਡਾਲਰ ਦੀ ਨਗਦੀ ਦਿਤੀ। ਅਫਰੀਕਨ ਫੇਮਿਨਿਜ਼ਮ ਨੇ ਇਕ ਟਵੀਟ 'ਚ ਕਿਹਾ ਕਿ ਦੱਖਣ ਸੂਡਾਨ ਦੀ ਇਕ 17 ਸਾਲ ਦੀ ਕੁੜੀ ਨੂੰ ਫੇਸਬੁਕ 'ਤੇ ਸੱਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਇਕ ਪੇਸ਼ਾਵਰ ਨੂੰ ਵਿਆਹ ਲਈ

ਨਵੰਬਰ 'ਚ ਵੇਚ ਦਿਤਾ ਗਿਆ, ਜਦੋਂ ਕਿ ਬੋਲੀ ਲਗਾਉਣ ਵਾਲਿਆਂ ਵਿਚ ਚਾਰ ਹੋਰ ਵੀ ਸ਼ਾਮਿਲ ਸਨ, ਜਿਸ ਵਿਚ ਸੂਡਾਨ ਦਾ ਇੱਕ ਉੱਚ ਸਰਕਾਰੀ ਅਧਿਕਾਰੀ ਵੀ ਸੀ।