ਕਰਾਚੀ 'ਚ ਚੀਨੀ ਦੂਤਘਰ 'ਤੇ ਅਤਿਵਾਦੀ ਹਮਲਾ, ਸੁੱਟਿਆ ਗ੍ਰਨੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਕਰਾਚੀ ਸਥਿਤ ਚੀਨੀ ਦੂਤਾਵਾਸ ਦੇ ਨੇੜੇ ਅਤਿਵਾਦੀ ਦੇ ਸਮੂਹ ਨੇ ਜ਼ਬਰਦਸਤ ਫਾਇਰਿੰਗ ਕੀਤੀ ਅਤੇ ਨਾਲ ਹੀ ਹੈਂਡ ਗ੍ਰਨੇਡ ਨਾਲ ਵੀ ਹਮਲਾ ਵੀ ਕੀਤਾ....

Terrorist attack on Chinese consulate

ਕਰਾਚੀ (ਭਾਸ਼ਾ): ਪਾਕਿਸਤਾਨ 'ਚ ਕਰਾਚੀ ਸਥਿਤ ਚੀਨੀ ਦੂਤਾਵਾਸ ਦੇ ਨੇੜੇ ਅਤਿਵਾਦੀ ਦੇ ਸਮੂਹ ਨੇ ਜ਼ਬਰਦਸਤ ਫਾਇਰਿੰਗ ਕੀਤੀ ਅਤੇ ਨਾਲ ਹੀ ਹੈਂਡ ਗ੍ਰਨੇਡ ਨਾਲ ਵੀ ਹਮਲਾ ਵੀ ਕੀਤਾ। ਦੱਸ ਦਈਏ ਕਿ ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ 9:30 ਵਜੇ ਕੁੱਝ ਲੋਕ ਹੱਥਾਂ ਵਿਚ ਹੈਂਡ ਗ੍ਰਨੇਡ ਅਤੇ ਹਥਿਆਰ ਲਏ ਹੋਏ ਸਨ ਅਤੇ ਦੂਤਾਵਾਸ  ਦੇ ਕੋਲ ਫਾਇਰਿੰਗ ਕਰ ਰਹੇ ਸਨ। ਦੱਸ ਦਈਏ ਕਿ ਇਸ ਹਾਦਸੇ 'ਚ ਪਾਕਿਸਤਾਨੀ ਪੁਲਿਸ ਦੇ ਦੋ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ।

ਜਦਕਿ 3 ਹਮਲਾਵਰਾਂ ਨੂੰ ਵੀ ਮਾਰ ਦਿਤਾ ਗਿਆ। ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਹਮਲੇ 'ਚ ਚੀਨੀ ਦੂਤਾਵਾਸ ਦੇ ਸਾਰੇ ਅਧਿਕਾਰੀ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਮਾਰੇ ਗਏ ਅਤਿਵਾਦੀਆਂ ਕੋਲੋਂ ਸੁਸਾਈਡ ਜੈਕੇਟ ਅਤੇ ਹਥਿਆਰ ਬਰਾਮਦ ਹੋਏ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚਿਸਚਾਨ ਲਿਬਰੇਸ਼ਨ ਆਰਮੀ ਨੇ ਲਈ ਹੈ। ਜਾਣਕਾਰੀ ਮੁਤਾਬਕ ਹਮਲਾਵਰ ਦੂਤਾਵਾਸ 'ਚ ਵੜਣ ਦੀ ਕੋਸ਼ਿਸ਼ ਕਰ ਰਹੇ ਸਨ।

ਐਸਐਸਪੀ ਪੀਰ ਮੁਹੰਮਦ ਸ਼ਾਹ ਦੀ ਅਗੁਵਾਈ 'ਚ ਪੁਲਿਸ ਦੀ ਟੀਮ ਦੂਤਾਵਾਸ 'ਚ ਦਾਖਲ ਹੋਈ ਅਤੇ ਕਲੀਅਰੈਂਸ ਦੀ ਕਾਰਵਾਈ ਕੀਤੀ। ਇਸ ਹਮਲੇ 'ਚ 2 ਦੇ ਜਖ਼ਮੀ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਪਾਕਿਸਤਾਨ  ਦੇ ਦੱਖਣ-ਪੱਛਮ ਸੂਬਾ ਬਲੋਚਿਸਤਾਨ ਦੇ ਇਕ ਵੱਖਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।

ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਪ੍ਰਵਕਤਾ ਨੇ ਅਗਿਆਤ ਥਾਂ ਤੋਂ ਫੋਨ ਕਰ ਇਕ ਨਿਊਜ਼ ਏਜੰਸੀ ਨੂੰ ਫੋਨ ਕਰ ਕੇ ਦੱਸਿਆ ਕਿ ਅਸੀਂ ਇਸ ਹਮਲੇ ਨੂੰ ਅੰਜਾਮ ਦਿਤਾ ਹੈ ਅਤੇ ਸਾਡੀ ਕਾਰਵਾਈ ਜਾਰੀ ਰਹੇਗੀ। ਬੀਐਲਏ ਬਲੂਚਿਸਤਾਨ ਦਾ ਇਕ ਅਤਿਵਾਦੀ ਸਮੂਹ ਹੈ। ਦੱਸ ਦਈਏ ਕਿ ਗੁਜ਼ਰੇ ਦਿਨਾਂ 'ਚ ਇਨ੍ਹਾਂ ਸਮੂਹਾਂ ਨੇ ਚੀਨ ਦੇ ਸੀਪੀਈਸੀ (ਚੀਨ-ਪਾਕਿਸਤਾਨ ਇਕਨਾਮਿਕ ਕੋਰੀਡੋਰ) ਦਾ ਵਿਰੋਧ ਕੀਤਾ ਸੀ।