ਤਾਲਿਬਾਨ: TV ਚੈਨਲਾਂ ਨੂੰ ਮਹਿਲਾ ਅਦਾਕਾਰਾਂ ਦੇ ਸ਼ੋਅ ਬੰਦ ਕਰਨ ਤੇ ਐਂਕਰਾਂ ਲਈ ਹਿਜਾਬ ਕੀਤਾ ਲਾਜ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਦਾ ਨਵਾਂ ਫੁਰਮਾਨ

TV channels must shut down female actors' shows and anchors for anchors

 

ਕਾਬੁਲ  : ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰ ਚੁੱਕੇ ਤਾਲਿਬਾਨ ਨੇ ਇਕ ਨਵਾਂ ਫ਼ਰਮਾਨ ਜਾਰੀ ਕਰਦੇ ਹੋਏ ਔਰਤਾਂ ’ਤੇ ਪਾਬੰਦੀ ਵਧਾ ਦਿਤੀ ਹੈ। ਤਾਲਿਬਾਨ ਨੇ ਐਤਵਾਰ ਨੂੰ ‘ਧਾਰਮਕ ਦਿਸ਼ਾ ਨਿਰਦੇਸ਼’ ਜਾਰੀ ਕੀਤੇ ਹਨ। ਜਿਸ ਵਿਚ ਦੇਸ਼ ਦੇ ਟੈਲੀਵਿਜਨ ਚੈਨਲਾਂ ਨੂੰ ਉਨ੍ਹਾਂ ਟੀਵੀ ਸੀਰੀਅਲਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿਚ ਮਹਿਲਾ ਅਦਾਕਾਰਾ ਕੰਮ ਕਰਦੀਆਂ ਹਨ। ਤਾਲਿਬਾਨ ਦੇ ਨੈਤਿਕਤਾ ਅਤੇ ਦੁਰਵਿਹਾਰ ਦੇ ਖ਼ਾਤਮੇ ਦੇ ਮੰਤਰਾਲੇ ਨੇ ਅਫ਼ਗ਼ਾਨ ਮੀਡੀਆ ਨੂੰ ਅਜਿਹਾ ਪਹਿਲਾ ਆਦੇਸ਼ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਤਾਲਿਬਾਨ ਨੇ ਟੈਲੀਵਿਜਨ ’ਤੇ ਮਹਿਲਾ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਨਿਊਜ਼ ਰਿਪੋਰਟਾਂ ਪੇਸ਼ ਕਰਦੇ ਸਮੇਂ ਹਿਜਾਬ ਜ਼ਰੂਰ ਪਹਿਨਣ। ਮੰਤਰਾਲੇ ਨੇ ਚੈਨਲਾਂ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਫ਼ਿਲਮਾਂ ਜਾਂ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਨਾ ਕਰਨ ਜੋ ਪੈਗੰਬਰ ਮੁਹੰਮਦ ਜਾਂ ਹੋਰ ਮਹਾਨ ਹਸਤੀਆਂ ਬਾਰੇ ਕੁੱਝ ਵੀ ਦਿਖਾਉਂਦੇ ਹਨ (ਅਫਗਾਨ ਮੀਡੀਆ ਲਈ ਤਾਲਿਬਾਨ ਨਿਯਮ)। ਇਸ ਨੇ ਉਨ੍ਹਾਂ ਫ਼ਿਲਮਾਂ ਜਾਂ ਪ੍ਰੋਗਰਾਮਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਜੋ ਇਸਲਾਮਿਕ ਅਤੇ ਅਫ਼ਗ਼ਾਨ ਕਦਰਾਂ-ਕੀਮਤਾਂ ਦੇ ਵਿਰੁਧ ਹਨ।