ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਗ੍ਰਿਫ਼ਤਾਰ
ਬੋਲਸੋਨਾਰੋ 2019 ਤੋਂ 2022 ਤਕ ਰਾਸ਼ਟਰਪਤੀ ਰਹੇ ਸਨ
ਸਾਓ ਪਾਓਲੋ : ਬ੍ਰਾਜ਼ੀਲ ਦੀ ਸੰਘੀ ਪੁਲਿਸ ਨੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਕਦਮ ਅਗਲੇ ਹਫ਼ਤੇ ਤਖ਼ਤਾ ਪਲਟਣ ਦੀ ਕੋਸ਼ਿਸ਼ ਲਈ ਉਨ੍ਹਾਂ ਦੀ 27 ਸਾਲ ਦੀ ਕੈਦ ਦੀ ਸਜ਼ਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ।
ਬੋਲਸੋਨਾਰੋ (70) ਦੇ ਇਕ ਕਰੀਬੀ ਸਹਿਯੋਗੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੂੰ ਰਾਜਧਾਨੀ ਬ੍ਰਾਸੀਲੀਆ ਵਿਚ ਪੁਲਿਸ ਫ਼ੋਰਸ ਹੈੱਡਕੁਆਰਟਰ ਲਿਜਾਇਆ ਗਿਆ। ਬੋਲਸੋਨਾਰੋ ਦਾ ਨਾਮ ਲਏ ਬਿਨਾਂ, ਫ਼ੋਰਸ ਨੇ ਇਕ ਬਿਆਨ ਵਿਚ ਕਿਹਾ ਕਿ ਉਸਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਹੁਕਮ ’ਤੇ ਕਾਰਵਾਈ ਕੀਤੀ।
ਬੋਲਸੋਨਾਰੋ 2019 ਤੋਂ 2022 ਤਕ ਰਾਸ਼ਟਰਪਤੀ ਰਹੇ ਸਨ। ਨਾ ਤਾਂ ਬ੍ਰਾਜ਼ੀਲ ਦੀ ਸੰਘੀ ਪੁਲਿਸ ਅਤੇ ਨਾ ਹੀ ਸੁਪਰੀਮ ਕੋਰਟ ਨੇ ਕੋਈ ਹੋਰ ਵੇਰਵਾ ਦਿਤਾ। ਬੋਲਸੋਨਾਰੋ ਦੇ ਸਹਾਇਕ, ਆਂਦਰੇਲੀ ਸਿਰੀਨੋ ਨੇ ਪੁਸ਼ਟੀ ਕੀਤੀ ਕਿ ਗ੍ਰਿਫ਼ਤਾਰੀ ਸਨਿਚਰਵਾਰ ਸਵੇਰੇ 6 ਵਜੇ ਦੇ ਕਰੀਬ ਹੋਈ। ਸਿਰੀਨੋ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੂੰ ਜਾਰਡੀਮ ਬੋਟਾਨੀਕੋ ਇਲਾਕੇ ਵਿਚ ਉਨ੍ਹਾਂ ਦੇ ਨਿਵਾਸ ਤੋਂ ਸੰਘੀ ਪੁਲਸ ਹੈੱਡਕੁਆਰਟਰ ਲਿਜਾਇਆ ਗਿਆ।