ਇੰਡੋਨੇਸ਼ੀਆ 'ਚ ਸੂਨਾਮੀ ਦਾ ਕਹਿਰ, 46 ਲੋਕਾਂ ਦੀ ਮੌਤ
ਇੰਡੋਨੇਸ਼ੀਆ ਦੇ ਪੱਛਮੀ ਜਾਵਾ ਅਤੇ ਸੁਮਾਤਰਾ ਦੇ ਬੀਚ ਸੁੰਡਾ ਸਟ੍ਰੇਟ ਵਿਚ ਸੂਨਾਮੀ ਨੇ ਕਹਿਰ ਮਚਾ ਦਿਤਾ...ਜਿਸ ਕਾਰਨ ਘੱਟ ਤੋਂ ਘੱਟ 46 ਲੋਕਾਂ ਦੀ ਮੌਤ ਹੋ ਗਈ ਜਦਕਿ..
ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ ਦੇ ਪੱਛਮੀ ਜਾਵਾ ਅਤੇ ਸੁਮਾਤਰਾ ਦੇ ਬੀਚ ਸੁੰਡਾ ਸਟ੍ਰੇਟ ਵਿਚ ਸੂਨਾਮੀ ਨੇ ਕਹਿਰ ਮਚਾ ਦਿਤਾ...ਜਿਸ ਕਾਰਨ ਘੱਟ ਤੋਂ ਘੱਟ 46 ਲੋਕਾਂ ਦੀ ਮੌਤ ਹੋ ਗਈ ਜਦਕਿ 600 ਦੇ ਕਰੀਬ ਲੋਕ ਸੂਨਾਮੀ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋ ਗਏ। ਇੰਡੋਨੇਸ਼ੀਆ ਦੀ ਆਫਤ ਕੰਟਰੋਲ ਏਜੰਸੀ ਅਨੁਸਾਰ ਸ਼ਨੀਵਾਰ ਨੂੰ ਰਾਤੀਂ 9 ਵਜ ਕੇ 26 ਮਿੰਟ 'ਤੇ ਸੁੰਡਾ ਸਟ੍ਰੇਟ ਦੇ ਤੱਟੀ ਖੇਤਰਾਂ ਵਿਚ ਆਈ ਸੂਨਾਮੀ ਨੇ ਬਾਂਟੇਨ ਪ੍ਰਾਂਤ ਦੇ ਪਾਂਡੇਗਲਾਂਗ ਤੇ ਸੇਰਾਂਗ ਜ਼ਿਲ੍ਹੇ ਅਤੇ ਲਾਮਪੁੰਗ ਪ੍ਰਾਂਤ ਦੇ ਦੱਖਣੀ ਲਾਮਪੁੰਗ ਨੂੰ ਤਬਾਹੀ ਮਚਾ ਦਿਤੀ।
ਜਾਨੀ ਨੁਕਸਾਨ ਦੇ ਨਾਲ-ਨਾਲ ਸੂਨਾਮੀ ਨੇ ਬਹੁਤ ਸਾਰੀ ਮਾਲੀ ਨੁਕਸਾਨ ਵੀ ਕਰ ਦਿਤਾ। ਇੰਡੋਨੇਸ਼ੀਆ ਵਿਚ ਖ਼ਤਰਾ ਅਜੇ ਵੀ ਟਲਿਆ ਨਹੀਂ ਹੈ।ਅਧਿਕਾਰੀਆਂ ਅਨੁਸਾਰ ਪਾਣੀ ਦੇ ਹੇਠਾਂ ਭੂਚਾਲ ਆਉਣ ਨਾਲ ਅਨਾਕ ਕ੍ਰੇਕਟਾਊ ਜਵਾਲਾਮੁਖੀ ਵਿਚ ਵਿਸਫ਼ੋਟ ਹੋਣ ਕਾਰਨ ਉਚੀਆਂ ਲਹਿਰਾਂ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ। ਇੰਡੋਨੇਸ਼ੀਆ ਨੈਸ਼ਨਲ ਬੋਰਡ ਫਾਰ ਡਿਜਾਸਟਰ ਮੈਨੇਜਮੈਂਟ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਤੋਪੋ ਪੁਰਵੋ ਨੁਗਰੋਹੋ ਨੇ ਇਕ ਟਵੀਟ ਵਿਚ ਕਿਹਾ ਕਿ ਸੂਨਾਮੀ
ਕਾਰਨ ਭੂਚਾਲ ਨਹੀਂ ਪਰ ਪਾਣੀ ਦੇ ਹੇਠਾਂ ਭੂਚਾਲ ਆਉਣ ਨਾਲ ਮਾਉਟ ਅਨਾਕ ਕ੍ਰੈਕਟਾਉ ਜਵਾਲਾਮੁਖੀ ਵਿਚ ਧਮਾਕਾ ਹੋਣ ਦਾ ਡਰ ਹੈ।ਸੂਨਾਮੀ ਦੀ ਤਬਾਹੀ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਭਾਵੇਂ ਕਿ ਰਾਹਤ ਅਤੇ ਬਚਾਅ ਏਜੰਸੀਆਂ ਸਰਗਰਮੀ ਨਾਲ ਅਪਣੇ ਕੰਮ ਵਿਚ ਜੁਟ ਗਈਆਂ ਹਨ ਪਰ ਫਿਰ ਵੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੁਸਿਬਤ ਦੇ ਚਸ਼ਮਦੀਦ ਓਏਸਟੀਨ ਐਂਡਰਸਨ ਨੇ ਫੇਸਬੁਕ 'ਤੇ ਲਿਖਿਆ, ਮੈਂ ਜਵਾਲਾਮੁਖੀ ਦੀਆਂ ਤਸਵੀਰਾਂ ਲੈ ਰਿਹਾ ਸੀ,
ਉਦੋਂ ਸਮੁੰਦਰ 'ਚ ਉਠ ਰਹੀ ਉੱਚੀ - ਉੱਚੀ ਲਹਿਰੇ ਜ਼ਮੀਨ 'ਤੇ 15 - 20 ਮੀਟਰ ਅੰਦਰ ਤੱਕ ਪਹੁੰਚ ਗਈਆਂ। ਇਸ ਨੂੰ ਵੇਖ ਕੇ ਮੈਨੂੰ ਉੱਥੇ ਤੋਂ ਭੱਜਣਾ ਪਿਆ। ਉਹ ਕਹਿੰਦੇ ਹਨ ਕਿ ਅਗਲੀ ਲਹਿਰ ਹੋਟਲ ਏਰਿਆ ਤੱਕ ਜਾ ਪਹੁੰਚੀਆਂ ਅਤੇ ਸੜਕਾਂ ਅਤੇ ਕਾਰਾਂ ਨੂੰ ਤਹਸਨਹਸ ਕਰ ਦਿਤਾ। ਕਿਸੇ ਤਰ੍ਹਾ ਮੈਂ ਅਪਣੇ ਪਰਵਾਰ ਦੇ ਨਾਲ ਉੱਥੇ ਤੋਂ ਨਿਕਲਣ 'ਚ ਕਾਮਯਾਬ ਰਿਹਾ ਅਤੇ ਜੰਗਲ ਦੇ ਰਸਤੇ ਉੱਚੇ ਇਲਾਕੇ ਤੱਕ ਪਹੁੰਚਿਆ, ਸ਼ੁਕਰ ਹੈ ਕਿ ਅਸੀ ਸਭ ਠੀਕ-ਠੀਕ ਹਾਂ।
ਇਸ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਜਾਵੇ ਦੇ ਬਾਨਤੇਨ ਸੂਬੇ ਸਥਿਤ ਪੰਡੇਗਲਾਂਗ ਇਲਾਕੇ 'ਚ ਪਿਆ ਹੈ। ਲਾਸ਼ਾਂ 'ਚ ਸ਼ਾਮਿਲ 33 ਲੋਕ ਇਸ ਇਲਾਕੇ ਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਅਨਕ ਦੇ ਫਟਣ ਦੀ ਕਾਰਨ ਸਮੁਦਰ ਦੇ ਅੰਦਰ ਲੈਂਡਸਲਾਇਡ ਹੋਇਆ ਅਤੇ ਲਹਿਰਾਂ 'ਚ ਗ਼ੈਰ-ਮਾਮੂਲੀ ਬਦਲਾਅ ਆਇਆ, ਜਿਨ੍ਹੇ ਸੁਨਾਮੀ ਦਾ ਰੂਪ ਲੈ ਲਿਆ। ਇੰਡੋਨੇਸ਼ਿਆ ਦੀ ਜਿਓਲੋਜੀਕਲ ਏਜੰਸੀ ਸੁਨਾਮੀ ਦੇ ਕਾਰਨਾ ਦਾ ਪਤਾ ਲਗਾਉਣ 'ਚ ਜੁੱਟ ਗਈ ਹੈ।
ਅਨਕ ਕਰੈਕਟੋ ਇਕ ਛੋਟਾ ਵਾਲਕੈਨਿਕ ਆਇਲੈਂਡ ਹੈ ਜੋ ਕਿ 1883 'ਚ ਕਰੈਕਟੋ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਵਜੂਦ 'ਚ ਆਇਆ ਸੀ। ਇਸ ਤੋਂ ਪਹਿਲਾਂ ਸਤੰਬਰ ਮਹੀਨਾ 'ਚ ਸੁਲਾਵੇਸੀ ਟਾਪੂ ਸਥਿਤ ਪਾਲੂ ਸ਼ਹਿਰ 'ਚ ਸੁਨਾਮੀ ਦੀ ਕਰਕੇ ਘੱਟ ਤੋਂ ਘੱਟ 832 ਲੋਕਾਂ ਦੀ ਮੌਤ ਹੋ ਗਈ ਸੀ।