ਦੇਸ਼ ਵਿਚ ਰਾਸ਼ਟਰੀ ਆਫ਼ਤ ਸਮੇਂ ਛੁੱਟੀਆਂ 'ਤੇ ਗਿਆ ਸੀ ਇਹ ਪ੍ਰਧਾਨਮੰਤਰੀ, ਹੁਣ ਮੰਗਣੀ ਪਈ ਮਾਫ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਰਾਜਾਂ ਦੇ ਜੰਗਲਾਂ ਵਿਚ ਲੱਗੀ ਸੀ ਭਿਆਨਕ ਅੱਗ

Photo

ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਈ ਰਾਜਾਂ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਅਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਹਵਾਈ ਘੁੰਮਣ ਜਾਣ 'ਤੇ ਐਤਵਾਰ ਨੂੰ ਮਾਫ਼ੀ ਮੰਗੀ। ਇਸ ਭਿਆਨਕ ਅੱਗ ਦੀਆਂ ਘਟਨਾਵਾਂ ਵਿਚ ਦੋ ਦਮਕਲ ਕਰਮੀਆਂ ਦੀ ਮੌਤ ਹੋ ਗਈ ਅਤੇ ਕਈ ਘਰ ਤਬਾਹ ਹੋ ਗਏ।

ਰਾਸ਼ਟਰੀ ਆਫਤ ਦੇ ਸਮੇਂ ਪ੍ਰਧਾਨ ਮੰਤਰੀ ਦੇ ਦੇਸ਼ ਵਿਚ ਨਾ ਹੋਣ 'ਤੇ ਮਚੇ ਬਵਾਲ ਦੇ ਵਿਚ ਮੌਰੀਸਨ ਅਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਤੈਅ ਸਮੇਂ ਤੋਂ ਪਹਿਲਾਂ ਛੁੱਟੀਆਂ ਤੋਂ ਪਰਤ ਆਏ।ਉਹ ਸਨਿਚਰਵਾਰ ਰਾਤ ਇਥੇ ਪਹੁੰਚੇ ਅਤੇ ਐਤਵਾਰ ਸਵੇਰੇ ਸਿਡਨੀ ਵਿਚ 'ਪੇਂਡੂ ਫਾਇਰ ਸਰਵਿਸ' ਹੈੱਡਕੁਆਰਟਰ ਪਹੁੰਚੇ।


ਉਹਨਾਂ ਨੇ ਉੱਥੇ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਵਿਸ਼ਵਾਸ ਹੈ ਕਿ ਆਸਟ੍ਰੇਲੀਆਈ ਲੋਕ ਸਮਝਦਾਰ ਹਨ ਅਤੇ ਉਹ ਇਹ ਸਮਝਣਗੇ ਕਿ ਅਸੀਂ ਅਪਣੇ ਬਚਿਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਾਂ।'' ਉਹਨਾਂ ਨੇ ਇਹ ਵੀ ਕਿਹਾ,''ਪਰ ਇਕ ਪ੍ਰਧਾਨ ਮੰਤਰੀ ਹੋਣ ਦੇ ਤੌਰ 'ਤੇ ਮੇਰੀਆਂ ਹੋਰ ਜ਼ਿੰਮੇਵਾਰੀਆਂ ਵੀ ਹਨ ਅਤੇ ਮੈਂ ਉਹਨਾਂ ਨੂੰ ਸਵੀਕਾਰ ਕਰਦਾ ਹਾਂ। ਮੈਂ ਆਲੋਚਨਾ ਵੀ ਸਵੀਕਾਰ ਕਰਦਾ ਹਾਂ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਸਗੋਂ ਇਕ-ਦੂਜੇ ਦੇ ਨਾਲ ਚੰਗਾ ਵਿਵਹਾਰ ਕਰਨ ਦਾ ਸਮਾਂ ਹੈ। ਉਹਨਾਂ ਨੇ ਕਿਹਾ,''ਮੈਂ ਇਕ ਸਿਖਲਾਈ ਪ੍ਰਾਪਤ ਦਮਕਲ ਕਰਮੀ ਨਹੀਂ ਹਾਂ ਪਰ ਮੈਨੂੰ ਇਸ ਗੱਲ ਨਾਲ ਸ਼ਾਂਤੀ ਮਿਲਦੀ ਹੈ ਕਿ ਆਸਟ੍ਰੇਲੀਆ ਦੇ ਲੋਕ ਮੇਰਾ ਇੱਥੇ ਆਉਣਾ ਪਸੰਦ ਕਰਨਗੇ। ਮੈਂ ਉਹਨਾਂ ਦੇ ਨਾਲ ਇੱਥੇ ਹਾਂ ਕਿਉਂਕਿ ਉਹ ਇਸ ਭਿਆਨਕ ਸਮੇਂ ਦਾ ਸਾਹਮਣਾ ਕਰ ਰਹੇ ਹਨ।''