ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਦੋ ਡੇਅਰੀ ਮਾਲਕਾਂ ਦੇ ਸਟੋਰਾਂ 'ਤੇ ਲੁਟੇਰਿਆਂ ਵੱਲੋਂ ਹਮਲੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਹਫ਼ਤੇ ਲੁਟੇਰਿਆਂ ਨੇ ਇੱਕ ਭਾਰਤੀ ਡੇਅਰੀ ਸਟੋਰ ਮਾਲਕ ਦੀਆਂ ਉਂਗਲਾਂ ਕੱਟ ਦਿੱਤੀਆਂ 

Representational Image

 

ਮੈਲਬੌਰਨ - ਨਿਊਜ਼ੀਲੈਂਡ ਵਿੱਚ ਇਸ ਹਫ਼ਤੇ ਹਥਿਆਰਬੰਦ ਲੁਟੇਰਿਆਂ ਨੇ ਭਾਰਤੀ ਮੂਲ ਦੇ ਕਾਰੋਬਾਰੀਆਂ ਦੇ ਦੋ ਡੇਅਰੀ ਸਟੋਰਾਂ ਨੂੰ ਨਿਸ਼ਾਨਾ ਬਣਾਇਆ।

ਮੀਡੀਆ ਰਿਪੋਰਟਾਂ ਅਨੁਸਾਰ, ਇਹ ਘਟਨਾ ਇਸੇ ਤਰ੍ਹਾਂ ਦੇ ਹਮਲੇ ਵਿੱਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਦੇ ਮਾਰੇ ਜਾਣ ਦੇ ਲਗਭਗ ਇੱਕ ਮਹੀਨੇ ਬਾਅਦ ਵਾਪਰੀ ਹੈ।

ਮੇਲਰੋਜ ਰੋਡ 'ਤੇ ਇੱਕ ਡੇਅਰੀ ਦੇ ਮਾਲਕ ਅਜੀਤ ਪਟੇਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਬੇਸਬਾਲ ਬੈਟ ਨਾਲ ਲੈਸ ਪੰਜ ਨਕਾਬਪੋਸ਼ ਵਿਅਕਤੀ ਉਸ ਦੀ ਦੁਕਾਨ ਵਿੱਚ ਦਾਖਲ ਹੋਏ। ਪਟੇਲ ਨੇ ਦੱਸਿਆ ਕਿ ਲੁਟੇਰਿਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ।

ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਇੱਕ ਹੋਰ ਹਮਲੇ ਵਿੱਚ, ਇੱਕ ਗਿਰੋਹ ਨੇ ਐਲਰਸਲੀ ਵਿੱਚ ਮਰੂਆ ਰੋਡ ਉੱਤੇ ਸਥਿਤ ਸੈਂਡਰਾ ਡੇਅਰੀ 'ਤੇ ਹਮਲਾ ਕੀਤਾ, ਕਈ ਚੀਜ਼ਾਂ ਲੁੱਟੀਆਂ ਅਤੇ ਇੱਕ ਵਾਹਨ ਵਿੱਚ ਫ਼ਰਾਰ ਹੋ ਗਏ।

ਇਹ ਦੋਵੇਂ ਸਟੋਰ ਆਕਲੈਂਡ ਅਤੇ ਵਾਈਕਾਟੋ ਖੇਤਰ ਦੀਆਂ ਛੇ ਦੁਕਾਨਾਂ ਵਿੱਚੋਂ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ।

ਦੇਸ਼ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਾ ਅਤੇ ਅਪਰਾਧ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਕਈ ਘਟਨਾਵਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਪਿਛਲੇ ਸ਼ਨੀਵਾਰ, ਚਾਰ ਵਿਅਕਤੀ ਹੈਮਿਲਟਨ ਵਿੱਚ ਭਾਰਤੀ ਮੂਲ ਦੇ ਪੁਨੀਤ ਸਿੰਘ ਦੇ ਡੇਅਰੀ ਸਟੋਰ ਵਿੱਚ ਦਾਖਲ ਹੋਏ ਅਤੇ ਚਾਕੂ ਨਾਲ ਉਸ ਦੀਆਂ ਦੋ ਉਂਗਲਾਂ ਕੱਟ ਦਿੱਤੀਆਂ।

ਪਿਛਲੇ ਮਹੀਨੇ, ਭਾਰਤੀ ਮੂਲ ਦੇ ਇੱਕ 34 ਸਾਲਾ ਭਾਰਤੀ ਮੂਲ ਦੇ ਡੇਅਰੀ ਕਰਮਚਾਰੀ ਜਨਮ ਪਟੇਲ ਦਾ ਸੈਂਡਰਿੰਗਮ ਵਿੱਚ ਕਤਲ ਕਰ ਦਿੱਤਾ ਗਿਆ, ਜਿਸ ਨਾਲ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ।